ਨਵੀਂ ਦਿੱਲੀ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 66.89 ਅੰਕ ਵਧ ਕੇ 33,437.52 'ਤੇ ਖੁੱਲ੍ਹਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 29.60 ਅੰਕ ਦੀ ਤੇਜ਼ੀ ਨਾਲ 10,274.60 ਦੇ ਪੱਧਰ 'ਤੇ ਖੁੱਲ੍ਹਿਆ। ਏਸ਼ੀਆਈ ਬਾਜ਼ਾਰਾਂ 'ਚ ਇਸ ਦੌਰਾਨ ਮਿਲਿਆ-ਜੁਲਿਆ ਕਾਰੋਬਾਰ ਹੁੰਦਾ ਦੇਖਣ ਨੂੰ ਮਿਲਿਆ। ਜਾਪਾਨ ਦੇ ਨਿੱਕੇਈ ਅਤੇ ਹਾਂਗ ਕਾਂਗ ਦੇ ਹੈਂਗ ਸੇਂਗ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜਿਟ ਤੇਜ਼ੀ ਨਾਲ ਅਤੇ ਐੱਨ. ਐੱਸ. ਈ.-50 ਦਾ ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ ਸਪਾਟ ਹੋ ਕੇ ਕਾਰੋਬਾਰ ਕਰਦਾ ਨਜ਼ਰ ਆਇਆ।
ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ 7 ਅੰਕ ਵਧ ਕੇ 10,282 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ 40 ਅੰਕ ਡਿੱਗ ਕੇ 30,139.65 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਇਲਾਵਾ ਜਾਪਾਨ ਦਾ ਬਾਜ਼ਾਰ ਨਿੱਕੇਈ 0.09 ਫੀਸਦੀ ਡਿੱਗ ਕੇ 21,272.86 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜਿਟ 'ਚ 0.7 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ।
ਬੈਂਕਿੰਗ, ਫਾਈਨਾਂਸ ਸੈਕਟਰ 'ਚ ਗਿਰਾਵਟ
— ਬੀ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਲਾਰਜ ਕੈਪ ਇੰਡੈਕਸ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਲਾਰਜ ਕੈਪ ਇੰਡੈਕਸ 'ਚ 7.71 ਅੰਕ ਦੀ ਤੇਜ਼ੀ ਨਾਲ 4,015 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ, ਜਦੋਂ ਕਿ ਮਿਡ ਕੈਪ ਅਤੇ ਸਮਾਲ ਕੈਪ 'ਚ ਲਗਭਗ 100 ਅੰਕਾਂ ਦੀ ਮਜ਼ਬੂਤੀ ਦੇਖਣ ਨੂੰ ਮਿਲੀ।
— ਸੈਂਸੈਕਸ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਟਾਟਾ ਮੋਟਰਜ਼, ਟਾਟਾ ਮੋਟਰਜ਼ (ਡੀ), ਰਿਲਾਇੰਸ, ਟਾਟਾ ਸਟੀਲ ਅਤੇ ਸਨਫਾਰਮਾ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਨਿਫਟੀ 'ਚ ਆਇਸ਼ਰ ਮੋਟਰਜ਼, ਟਾਟਾ ਮੋਟਰਜ਼, ਰਿਲਾਇੰਸ, ਲੁਪਿਨ ਅਤੇ ਹੀਰੋ ਮੋਟੋ ਕਾਰਪ ਦੇ ਸ਼ੇਅਰ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆਏ।
— ਐੱਨ. ਐੱਸ. ਈ. 'ਤੇ ਬੈਂਕ ਨਿਫਟੀ 0.13 ਫੀਸਦੀ ਦੀ ਗਿਰਾਵਟ ਨਾਲ 24,477 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਮੈਟਲ ਸਪਾਟ ਹੋ ਕੇ 3,559 'ਤੇ, ਨਿਫਟੀ ਫਾਰਮਾ 60 ਅੰਕ ਦੀ ਮਜ਼ਬੂਤੀ ਨਾਲ 8,724 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਇਲਾਵਾ ਨਿਫਟੀ ਪੀ. ਐੱਸ. ਯੂ. ਬੈਂਕ ਸਪਾਟ ਨਜ਼ਰ ਆਇਆ, ਜਦੋਂ ਕਿ ਨਿਫਟੀ ਪ੍ਰਾਈਵੇਟ ਬੈਂਕ ਇੰਡੈਕਸ 19 ਅੰਕ ਦੀ ਗਿਰਾਵਟ ਨਾਲ 13,805.95 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਨਿਫਟੀ 'ਤੇ ਫਾਈਨਾਂਸ ਸੈਕਟਰ ਇੰਡੈਕਸ ਵੀ 17 ਅੰਕ ਦੀ ਗਿਰਾਵਟ ਨਾਲ 10,294 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਰੁਪਏ ਦੀ ਸਪਾਟ ਸ਼ੁਰੂਆਤ, 1 ਪੈਸੇ ਵਧ ਕੇ 65.00 'ਤੇ ਖੁੱਲ੍ਹਿਆ
NEXT STORY