ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੋਮਵਾਰ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਕਾਰੋਬਾਰ ਖੁੱਲ੍ਹਦੇ ਹੀ 87.72 ਅੰਕ ਡਿੱਗ ਕੇ 39,364.35 'ਤੇ ਜਾ ਪੁੱਜਾ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 25.35 ਅੰਕ ਯਾਨੀ 0.21 ਫੀਸਦੀ ਦੀ ਗਿਰਾਵਟ ਨਾਲ 11,797.95 'ਤੇ ਖੁੱਲ੍ਹਾ ਹੈ।ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 40 ਅੰਕ ਦੀ ਗਿਰਾਵਟ ਤੇ ਬੈਂਕ ਨਿਫਟੀ 'ਚ 70 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.80 ਦੇ ਪੱਧਰ 'ਤੇ ਖੁੱਲ੍ਹਾ ਹੈ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਬਾਜ਼ਾਰਾਂ ਦੀ ਨਜ਼ਰ ਹੁਣ ਕੇਂਦਰੀ ਬੈਂਕਾਂ ਦੀ ਨੀਤੀਗਤ ਬੈਠਕਾਂ 'ਤੇ ਹੈ। ਨਾਰਵੇ, ਬ੍ਰਾਜ਼ੀਲ, ਤਾਇਵਾਨ ਤੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕਾਂ ਦੇ ਨਾਲ ਫੈਡਰਲ ਰਿਜ਼ਰਵ, ਬੈਂਕ ਆਫ ਜਪਾਨ ਤੇ ਬੈਂਕ ਆਫ ਇੰਗਲੈਂਡ ਸਭ ਮਾਨਿਟਰੀ ਪਾਲਿਸੀ ਜਾਰੀ ਕਰਨ ਵਾਲੇ ਹਨ। ਫੈਡਰਲ ਰਿਜ਼ਰਵ ਬੁੱਧਵਾਰ ਨੂੰ ਪਾਲਿਸੀ ਜਾਰੀ ਕਰੇਗਾ। ਇਸ ਨੂੰ ਦੇਖਦੇ ਹੋਏ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 8 ਅੰਕ ਮਜਬੂਤ ਹੈ। ਜਪਾਨ ਦਾ ਬਾਜ਼ਾਰ ਨਿੱਕੇਈ ਵੀ 20 ਅੰਕ ਦੀ ਹਲਕੀ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 12.5 ਅੰਕ ਦੀ ਗਿਰਾਵਟ ਨਾਲ 11,818 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 272 ਅੰਕ ਚੜ੍ਹ ਕੇ 27,391 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.06 ਫੀਸਦੀ ਦੀ ਗਿਰਾਵਟ 'ਚ 2,094 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
SGX ਨਿਫਟੀ ਅੱਜ 11,830 ਦੇ ਪਾਰ, ਜਪਾਨ ਦਾ ਨਿੱਕੇਈ ਵੀ ਗ੍ਰੀਨ
NEXT STORY