ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਸੈਂਸੈਕਸ ਤੇ ਨਿਫਟੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 145.87 ਅੰਕ ਦੀ ਤੇਜ਼ੀ ਨਾਲ 37,832.24 'ਤੇ ਹੋਈ ਹੈ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 14.25 ਅੰਕ ਯਾਨੀ 0.13 ਫੀਸਦੀ ਦੀ ਮਜਬੂਤੀ 'ਚ 11,203.45 'ਤੇ ਖੁੱਲ੍ਹਾ ਹੈ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 11 ਅੰਕ ਦੀ ਗਿਰਾਵਟ ਅਤੇ ਬੈਂਕ ਨਿਫਟੀ 'ਚ 118 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 68.75 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 68.73 ਦੇ ਪੱਧਰ 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਬੀਜਿੰਗ ਅਤੇ ਵਾਸ਼ਿੰਗਟਨ ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਣ ਤੇ ਫੈਡਰਲ ਦੀ ਮੀਟਿੰਗ ਤੋਂ ਪਹਿਲਾਂ ਯੂ. ਐੱਸ. ਬਾਜ਼ਾਰ ਸੋਮਵਾਰ ਮਿਲੇ-ਜੁਲੇ ਬੰਦ ਹੋਏ। ਡਾਓ ਜੋਂਸ ਜਿੱਥੇ 28.90 ਅੰਕ ਯਾਨੀ ਲਗਭਗ 0.1 ਫੀਸਦੀ ਦੀ ਮਜਬੂਤੀ 'ਚ ਬੰਦ ਹੋਇਆ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਤੇ ਨੈਸਡੈਕ ਕੰਪੋਜ਼ਿਟ ਦੋਵੇਂ ਗਿਰਾਵਟ 'ਚ ਬੰਦ ਹੋਏ।
ਉੱਥੇ ਹੀ, ਮੰਗਲਵਾਰ ਇਸ ਦੌਰਾਨ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 18 ਅੰਕ ਯਾਨੀ 0.6 ਫੀਸਦੀ ਦੀ ਤੇਜ਼ੀ ਨਾਲ 2,959 ਦੇ ਪੱਧਰ 'ਤੇ ਦਿਸਿਆ। ਨੈਸ਼ਨਲ ਸਟਾਕ ਐਕਸਚੇਂਜ ਦੇ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 'ਚ 24 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ ਤੇ ਇਹ 11,238 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ ਵੀ 146 ਅੰਕ ਦੀ ਮਜਬੂਤੀ 'ਚ 21,763 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੈਂਗ 142 ਅੰਕ ਵਧ ਕੇ 28,249 ਦੇ ਪੱਧਰ 'ਤੇ ਅਤੇ ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 12 ਅੰਕ ਦੀ ਤੇਜ਼ੀ ਨਾਲ 2,043 ਦੇ ਪੱਧਰ 'ਤੇ ਕਾਰੋਬਾਰ ਕਰਦੇ ਦਿਸੇ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 5.96 ਅੰਕ ਦੀ ਮਜਬੂਤੀ 'ਚ 3,352 'ਤੇ ਕਾਰੋਬਾਰ ਕਰ ਰਿਹਾ ਸੀ।
ਰੁਪਿਆ 2 ਪੈਸੇ ਡਿੱਗ ਕੇ 68.75 ਦੇ ਪੱਧਰ 'ਤੇ ਖੁੱਲ੍ਹਿਆ
NEXT STORY