ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੇ ਇੰਡਸਇੰਡ, ਟੀ. ਸੀ. ਐੱਸ. ਨਾਲ ਸ਼ੁਰੂ ਹੋ ਰਹੇ 'ਕਾਰਪੋਰੇਟ ਅਰਨਿੰਗ' ਸੀਜ਼ਨ ਦੇ ਮੱਦੇਨਜ਼ਰ ਵੀਰਵਾਰ ਨੂੰ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 152 ਅੰਕ ਦੀ ਗਿਰਾਵਟ ਨਾਲ 38,025.01 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 26.50 ਅੰਕ ਯਾਨੀ 0.23 ਫੀਸਦੀ ਦੀ ਕਮਜ਼ੋਰੀ ਨਾਲ 11,286.80 'ਤੇ ਖੁੱਲ੍ਹਾ ਹੈ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 50 ਅੰਕ ਦੀ ਗਿਰਾਵਟ ਅਤੇ ਬੈਂਕ ਨਿਫਟੀ 'ਚ 300 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 70.95 'ਤੇ ਖੁੱਲ੍ਹਾ ਹੈ, ਜੋ ਪਿਛਲੇ ਦਿਨ 71.07 'ਤੇ ਬੰਦ ਹੋਇਆ ਸੀ। ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਤੇ ਚੀਨ ਵਿਚਕਾਰ ਸ਼ੁਰੂ ਹੋਣ ਵਾਲੀ ਉੱਚ ਪੱਧਰੀ ਵਪਾਰਕ ਗੱਲਬਾਤ ਦੇ ਨਾਲ-ਨਾਲ ਕਾਰਪੋਰੇਟ ਤਿਮਾਹੀ ਨਤੀਜਿਆਂ 'ਤੇ ਰਹਿਣ ਵਾਲੀ ਹੈ। ਇੰਡਸਇੰਡ, ਟੀ. ਸੀ. ਐੱਸ. ਅੱਜ ਤਿਮਾਹੀ ਨਤੀਜੇ ਜਾਰੀ ਕਰਨਗੇ, ਜਦੋਂ ਕਿ 11 ਅਕਤੂਬਰ ਨੂੰ ਇੰਫੋਸਿਸ ਜਾਰੀ ਕਰੇਗੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ। ਡਾਓ ਜਿੱਥੇ 180 ਅੰਕ ਯਾਨੀ 0.7 ਫੀਸਦੀ ਚੜ੍ਹਿਆ ਹੈ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ 0.91 ਫੀਸਦੀ ਵੱਧ ਕੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.02 ਫੀਸਦੀ ਦੀ ਮਜਬੂਤੀ ਨਾਲ ਬੰਦ ਹੋਏ ਹਨ। ਨਿਵੇਸ਼ਕ ਅਮਰੀਕਾ-ਚੀਨ ਦੀ ਵਪਾਰਕ ਗੱਲਬਾਤ 'ਤੇ ਗੌਰ ਨਾਲ ਨਜ਼ਰ ਰੱਖ ਰਹੇ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.4 ਫੀਸਦੀ ਦੀ ਮਜਬੂਤੀ ਨਾਲ ਕਾਰੋਬਾਰ ਕਰ ਰਿਹਾ ਸੀ। ਜਪਾਨ ਦੇ ਬਾਜ਼ਾਰ ਨਿੱਕੇਈ 'ਚ 0.5 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 56 ਅੰਕ ਯਾਨੀ 0.22 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 60 ਅੰਕ ਯਾਨੀ 0.53 ਫੀਸਦੀ ਡਿੱਗ ਕੇ 11,278 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ 0.6 ਫੀਸਦੀ ਦੀ ਗਿਰਾਵਟ, ਜਦੋਂ ਕਿ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.04 ਫੀਸਦੀ ਦੀ ਮਾਮੂਲੀ ਤੇਜ਼ੀ ਦਰਜ ਕੀਤੀ ਗਈ।
ਰੁਪਿਆ 12 ਪੈਸੇ ਕਮਜ਼ੋਰ ਹੋ ਕੇ 70.95 ਦੇ ਪੱਧਰ 'ਤੇ ਖੁੱਲ੍ਹਿਆ
NEXT STORY