ਮੁੰਬਈ— ਸਰਕਾਰ ਵੱਲੋਂ ਆਰਥਿਕ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਦੇ ਉਪਾਵਾਂ ਦੇ ਐਲਾਨ ਕੀਤੇ ਜਾਣ ਦੀਆਂ ਉਮੀਦਾਂ ਵਿਚਕਾਰ ਭਾਰਤੀ ਬਾਜ਼ਾਰਾਂ 'ਚ ਤੇਜ਼ੀ ਜਾਰੀ ਹੈ। ਮੰਗਲਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 124.15 ਅੰਕ ਦੀ ਤੇਜ਼ੀ ਨਾਲ ਪਹਿਲੀ ਵਾਰ 41,013.38 ਦੀ ਨਵੀਂ ਉਚਾਈ 'ਤੇ ਹੋਈ ਹੈ। ਹਾਲਾਂਕਿ, ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤ ਹਨ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 31.35 ਅੰਕ ਦੀ ਤੇਜ਼ੀ ਨਾਲ 12,105.10 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 50 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 130 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.68 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 71.73 'ਤੇ ਬੰਦ ਹੋਇਆ ਸੀ। ਪਿਛਲੇ ਦਿਨ ਸੈਂਸੈਕਸ 529.82 ਅੰਕ ਦੀ ਸ਼ਾਨਦਾਰ ਤੇਜ਼ੀ ਨਾਲ 40,889.23 ਦੀ ਰਿਕਾਰਡ ਉਚਾਈ 'ਤੇ, ਜਦੋਂ ਕਿ ਨਿਫਟੀ 159.35 ਅੰਕਾਂ ਦੇ ਉਛਾਲ ਨਾਲ 12,000 ਦੇ ਪੱਧਰ ਨੂੰ ਪਾਰ ਕਰਦਾ ਹੋਇਆ 12,073.75 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰ-

ਯੂ. ਐੱਸ. ਬਾਜ਼ਾਰ ਰਿਕਾਰਡ 'ਤੇ ਬੰਦ ਹੋਏ ਹਨ। ਡਾਓ ਜੋਂਸ 0.5 ਫੀਸਦੀ ਚੜ੍ਹ ਕੇ 28,066 ਦੇ ਪੱਧਰ 'ਤੇ, ਐੱਸ. ਐਂਡ ਪੀ.-500 ਇੰਡੈਕਸ 0.8 ਫੀਸਦੀ ਦੀ ਮਜਬੂਤੀ ਨਾਲ 3,134 ਦੇ ਪੱਧਰ 'ਤੇ, ਨੈਸਡੈਕ ਕੰਪੋਜ਼ਿਟ 1.3 ਫੀਸਦੀ ਦੀ ਬੜ੍ਹਤ ਨਾਲ 8,632 ਦੇ ਪੱਧਰ 'ਤੇ ਬੰਦ ਹੋਇਆ ਹੈ।
ਹਾਲਾਂਕਿ, ਏਸ਼ੀਆਈ ਬਾਜ਼ਾਰਾਂ 'ਚ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.22 ਫੀਸਦੀ ਦੀ ਗਿਰਾਵਟ ਨਾਲ 2,899 'ਤੇ ਕਾਰੋਬਾਰ ਕਰ ਰਿਹਾ ਸੀ। ਐੱਸ. ਜੀ. ਐਕਸ. ਨਿਫਟੀ 15 ਅੰਕ ਯਾਨੀ 0.13 ਫੀਸਦੀ ਦੀ ਬੜ੍ਹਤ ਨਾਲ 12,122 ਦੀ ਨਵੀਂ ਉਚਾਈ 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 163 ਅੰਕ ਯਾਨੀ 0.7 ਫੀਸਦੀ ਦੀ ਮਜਬੂਤੀ ਨਾਲ 23,456 'ਤੇ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 14 ਅੰਕ ਯਾਨੀ 0.05 ਫੀਸਦੀ ਦੀ ਹਲਕੀ ਮਜਬੂਤੀ ਨਾਲ 27,006 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 10 ਅੰਕ ਯਾਨੀ 0.38 ਫੀਸਦੀ ਦੀ ਮਜਬੂਤੀ ਨਾਲ 2,132 ਦੇ ਪੱਧਰ 'ਤੇ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 8 ਅੰਕ ਯਾਨੀ 0.2 ਫੀਸਦੀ ਦੀ ਗਿਰਾਵਟ ਨਾਲ 3,213 'ਤੇ ਕਾਰੋਬਾਰ ਕਰ ਰਿਹਾ ਸੀ।
ਰੁਪਿਆ 5 ਪੈਸੇ ਮਜ਼ਬੂਤ ਹੋ ਕੇ 71.68 ਦੇ ਪੱਧਰ 'ਤੇ ਖੁੱਲ੍ਹਿਆ
NEXT STORY