ਨਵੀਂ ਦਿੱਲੀ- ਏਸ਼ੀਆਈ ਮਾਰਕਿਟ 'ਚ ਗਿਰਾਵਟ ਦੇ ਰੁਝਾਣਾਂ ਦੇ ਵਿਚਾਲੇ ਅੱਜ ਬੁੱਧਵਾਰ ਨੂੰ ਘਰੇਲੂ ਮਾਰਕਿਟ 'ਚ ਕਾਰੋਬਾਰ ਦੀ ਮਜ਼ਬੂਤ ਸ਼ੁਰੂਆਤ ਹੋਈ। ਸਿੰਗਾਪੁਰੀਅਨ ਐਕਸਚੇਂਜ 'ਤੇ ਐੱਸ.ਜੀ.ਐਕਸ ਨਿਫਟੀ 0.19 ਫੀਸਦੀ ਦੀ ਤੇਜ਼ੀ ਦੇ ਚੱਲਦੇ ਸੈਂਸੈਕਸ ਅਤੇ ਨਿਫਟੀ ਮਜ਼ਬੂਤ ਦਿਖ ਰਹੇ ਹਨ। ਸੈਂਸੈਕਸ 534000 ਦੇ ਪਾਰ ਅਤੇ ਨਿਫਟੀ 15850 ਦੇ ਪਾਰ ਕਾਰੋਬਾਰ ਕਰ ਰਿਹਾ ਹੈ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਦੋਵੇਂ ਵਾਧੇ ਦੇ ਨਾਲ ਖੁੱਲ੍ਹੇ। ਹਾਲਾਂਕਿ ਪ੍ਰੀ-ਓਪਨਿੰਗ ਦੇ ਦੌਰਾਨ ਦੋਵਾਂ 'ਚ ਗਿਰਾਵਟ ਦਿਖ ਰਹੀ ਸੀ। ਪਰ ਬਾਜ਼ਾਰ ਖੁੱਲ੍ਹਣ ਦੇ ਕੁਝ ਹੀ ਮਿੰਟ ਬਾਅਦ ਸੈਂਸੈਕਸ 'ਚ ਕਰੀਬ 300 ਅੰਕਾਂ ਦਾ ਉਛਾਲ ਨਜ਼ਰ ਆ ਰਹੀ ਹੈ। ਹਾਲਾਂਕਿ ਪ੍ਰੀ-ਓਪਨਿੰਗ ਦੇ ਦੌਰਾਨ ਦੋਵਾਂ 'ਚ ਗਿਰਾਵਟ ਦਿਖ ਰਹੀ ਸੀ ਪਰ ਬਾਜ਼ਾਰ ਖੁੱਲ੍ਹਣ ਦੇ ਕੁਝ ਹੀ ਮਿੰਟ ਬਾਅਦ ਸੈਂਸੈਕਸ 'ਚ ਕਰੀਬ 300 ਅੰਕਾਂ ਦਾ ਉਛਾਲ ਨਜ਼ਰ ਆ ਰਹੀ ਹੈ। ਨਿਫਟੀ 'ਚ ਵੀ 60 ਅੰਕ ਤੋਂ ਜ਼ਿਆਦਾ ਦੀ ਤੇਜ਼ੀ ਹੈ।
ਬੈਂਕਿੰਗ ਸ਼ੇਅਰਾਂ 'ਚ ਖਰੀਦਾਰੀ ਨਾਲ ਅੱਜ ਮਾਰਕਿਟ ਨੂੰ ਚੰਗੀ ਸਪੋਰਟ ਮਿਲ ਰਹੀ ਹੈ। ਕਾਰੋਬਾਰ ਦੌਰਾਨ ਅੱਜ ਟਾਟਾ ਮੋਟਰਸ, ਬਾਇਓਕੋਨ, ਅਡਾਨੀ ਪਾਵਰ, ਟਾਟਾ ਸਟੀਲ, ਸਪਾਈਸ ਜੈੱਟ ਅਤੇ ਮੈਰਿਕੋ ਵਰਗੇ ਸ਼ੇਅਰਾਂ 'ਤੇ ਫੋਕਸ ਰਹੇਗਾ।
ਅਮਰੀਕੀ ਅਤੇ ਯੂਰਪੀ ਮਾਰਕਿਟ 'ਚ ਕਾਰੋਬਾਰੀ ਸਥਿਤੀ
ਅਮਰੀਕੀ ਮਾਰਕਿਟ ਦੀ ਗੱਲ ਕਰੀਏ ਤਾਂ ਕਾਰੋਬਾਰੀ ਦਿਨ ਪਹਿਲਾਂ 5 ਜੁਲਾਈ ਨੂੰ ਨਾਸਡੈਕ 1.75 ਫੀਸਦੀ ਭਾਵ 194.39 ਅੰਕਾਂ ਦੇ ਵਾਧੇ ਨਾਲ 11,322.24 'ਤੇ ਬੰਦ ਹੋਇਆ। ਇਕ ਕਾਰੋਬਾਰੀ ਦਿਨ ਪਹਿਲਾਂ (5 ਜੁਲਾਈ) ਲੰਡਨ ਸਟਾਕ ਐਕਸਚੇਂਜ ਨਾਲ ਸਬੰਧਤ FTCE 'ਚ 2.86% ਫਰਾਂਸ ਦੇ CAC 'ਚ 2.68% ਅਤੇ ਜਰਮਨੀ ਦੇ DAX 'ਚ 2.91% ਦੀ ਗਿਰਾਵਟ ਰਹੀ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਚੜ੍ਹ ਕੇ 79.24 'ਤੇ
NEXT STORY