ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਨਾਲ ਸੋਮਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ ਨਾਲ ਖੁੱਲ੍ਹੇ ਅਤੇ ਬਾਅਦ ਦੁਪਹਿਰ ਯੂਰਪੀ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਣ 'ਤੇ ਇਹ ਤੇਜ਼ੀ ਹੋਰ ਵਧ ਗਈ। ਭਾਰਤੀ ਏਅਰਟੈੱਲ, ਆਈ. ਟੀ. ਸੀ., ਐੱਨ. ਟੀ. ਪੀ. ਸੀ., ਯੈੱਸ ਬੈਂਕ ਅਤੇ ਹੀਰੋ ਮੋਟੋ ਕਾਰਪ ਦੇ ਸ਼ੇਅਰਾਂ 'ਚ ਤੇਜ਼ੀ ਦੇ ਦਮ 'ਤੇ ਸੈਂਸੈਕਸ 610 ਅੰਕ ਵਧ ਕੇ 33,917.94 'ਤੇ ਬੰਦ ਹੋਇਆ ਹੈ।
ਉੱਥੇ ਹੀ, ਨਿਫਟੀ ਨੂੰ ਮਜ਼ਬੂਤੀ ਦੇਣ 'ਚ ਭਾਰਤੀ ਏਅਰਟੈੱਲ, ਵੇਦਾਂਤਾ ਲਿਮਟਿਡ, ਆਈ. ਟੀ. ਸੀ., ਐੱਨ. ਟੀ. ਪੀ. ਸੀ. ਅਤੇ ਹਿੰਡਾਲਕੋ ਦੇ ਸ਼ੇਅਰਾਂ ਨੇ ਯੋਗਦਾਨ ਦਿੱਤਾ। ਸੁਨੀਲ ਮਿੱਤਲ ਦੀ ਅਗਵਾਈ ਵਾਲੀ ਕੰਪਨੀ ਦੇ ਬੋਰਡ ਨੇ ਇਕ ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਬਾਂਡ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਜਿਸ ਦੇ ਬਾਅਦ ਉਸ ਦੇ ਸ਼ੇਅਰਾਂ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 194.55 ਅੰਕ ਵਧ ਕੇ 10,400 ਦੇ ਪਾਰ 10,421.40 'ਤੇ ਬੰਦ ਹੋਇਆ ਹੈ।
ਸਰਕਾਰੀ ਬੈਂਕਾਂ ਦੇ ਸਟਾਕ ਡਿੱਗੇ
ਆਰ. ਬੀ. ਆਈ. ਵੱਲੋਂ ਸਰਕਾਰੀ ਬੈਂਕਾਂ ਦਾ ਵਿਸ਼ੇਸ਼ ਆਡਿਟ ਕਰਾਉਣ ਦੀ ਖਬਰ ਨਾਲ ਨਿਫਟੀ ਪੀ. ਐੱਸ. ਯੂ. ਸੈਕਟਰ ਇੰਡੈਕਸ 'ਚ ਸੋਮਵਾਰ ਦੇ ਸਤਰ 'ਚ ਗਿਰਾਵਟ ਰਹੀ। ਹਾਲਾਂਕਿ ਕਾਰੋਬਾਰ ਦੇ ਅਖੀਰ 'ਤੇ ਇੰਡੀਅਨ ਬੈਂਕ, ਕੈਨੇਰਾ ਬੈਂਕ ਅਤੇ ਸਿੰਡੀਕੇਟ ਬੈਂਕ ਦੇ ਸਟਾਕ ਸਪਾਟ ਹੋ ਕੇ ਬੰਦ ਹੋਏ ਹਨ। ਐੱਨ. ਐੱਸ. ਈ. 'ਤੇ ਪੀ. ਐੱਸ. ਯੂ. ਸੈਕਟਰ ਇੰਡੈਕਸ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਬੈਂਕ ਨਿਫਟੀ 367.75 ਅੰਕ ਵਧ ਕੇ 24,664.20 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ ਸਟੀਲ ਅਤੇ ਐਲੂਮੀਨੀਅਮ 'ਤੇ ਅਮਰੀਕਾ ਵੱਲੋਂ ਇੰਪੋਰਟ ਡਿਊਟੀ ਲਾਉਣ ਦੀ ਖਬਰ ਨਾਲ ਸੁਰਖੀਆਂ 'ਚ ਰਿਹਾ ਮੈਟਲ ਸੈਕਟਰ ਇੰਡੈਕਸ ਮਜ਼ਬੂਤੀ ਨਾਲ ਬੰਦ ਹੋਇਆ ਹੈ। ਬੀ. ਐੱਸ. ਈ. ਮੈਟਲ ਇੰਡੈਕਸ 325.30 ਅੰਕ ਯਾਨੀ 2.32 ਫੀਸਦੀ ਵਧ ਕੇ 14322.20 'ਤੇ ਅਤੇ ਨਿਫਟੀ ਮੈਟਲ 78.75 ਯਾਨੀ 2.14 ਫੀਸਦੀ ਚੜ੍ਹ ਕੇ 3,766.90 'ਤੇ ਬੰਦ ਹੋਇਆ ਹੈ।
ਚਾਂਦੀ ਦੀ ਕੀਮਤ 'ਚ ਗਿਰਾਵਟ, ਜਾਣੋ ਸੋਨੇ ਦੇ ਰੇਟ
NEXT STORY