ਮੁੰਬਈ - ਕੌਮਾਂਤਰੀ ਬਾਜ਼ਾਰਾਂ ਵਿਚ ਕਮਜ਼ੋਰੀ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੁਚਕਾਂਕ ਵਿਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦਰਮਿਆਨ ਬੀਐੱਸਈ ਸੈਂਸੈਕਸ 397.67 ਅੰਕ ਡਿੱਗ ਕੇ 60,921.84 ਅੰਕ 'ਤੇ ਆ ਗਿਆ। ਨਿਫਟੀ 108.4 ਅੰਕ ਟੁੱਟ ਕੇ 17,927.45 'ਤੇ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 44.42 ਅੰਕ ਜਾਂ 0.07 ਫੀਸਦੀ ਦੇ ਮਾਮੂਲੀ ਵਾਧੇ ਨਾਲ 61,319.51 'ਤੇ ਬੰਦ ਹੋਇਆ ਸੀ। ਨਿਫਟੀ 20 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 18,035.85 'ਤੇ ਬੰਦ ਹੋਇਆ।
ਟਾਪ ਲੂਜ਼ਰਜ਼
ਨੈਸਲੇ, ਇੰਡਸਇੰਡ ਬੈਂਕ, ਟੈੱਕ ਮਹਿੰਦਰਾ, ਵਿਪਰੋ, ਐੱਚਸੀਐੱਲ ਤਕਨਾਲੋਜੀ, ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚਡੀਐੱਫਸੀ, ਐੱਚਡੀਐੱਫਸੀ
ਇਹ ਵੀ ਪੜ੍ਹੋ : ਪਾਕਿਸਤਾਨ ਹੋਵੇਗਾ ਲੋਨ ਡਿਫਾਲਟਰ! ਫਿਚ ਨੇ ਘਟਾਈ ਰੇਟਿੰਗ, ਜਾਰੀ ਕੀਤੀ ਚਿਤਾਵਨੀ
ਟਾਪ ਗੇਨਰਜ਼
ਅਲਟ੍ਰਾ ਟੈੱਕ ਸੀਮੈਂਟ, ਲਾਰਸਨ ਐਂਡ ਟਰਬੋ, ਟਾਟਾ ਸਟੀਲ, ਏਸ਼ਿਅਨ ਪੇਂਟਸ, ਰਿਲਾਇੰਸ
ਗਲੋਬਲ ਬਾਜ਼ਾਰਾਂ ਦਾ ਹਾਲ
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਚੀਨ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਏ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.78 ਫੀਸਦੀ ਡਿੱਗ ਕੇ 84.48 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਇਹ ਵੀ ਪੜ੍ਹੋ : Elon Musk ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੇ ਕਰੀਬ, ਮੁਕੇਸ਼ ਅੰਬਾਨੀ ਟਾਪ 10 'ਚ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ
NEXT STORY