ਮੁੰਬਈ: ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ 2 ਮਈ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਸੀ। ਸੈਂਸੈਕਸ 259 ਅੰਕਾਂ ਦੇ ਵਾਧੇ ਨਾਲ 80,501 ਤੋਂ ਉੱਪਰ ਬੰਦ ਹੋਇਆ। ਨਿਫਟੀ 'ਚ ਵੀ 12 ਅੰਕਾਂ ਦਾ ਵਾਧਾ ਹੋਇਆ ਤੇ ਇਹ 24,346 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਲਗਭਗ 900 ਅੰਕ ਚੜ੍ਹ ਕੇ 81,100 ਤੋਂ ਉੱਪਰ ਪਹੁੰਚ ਗਿਆ ਸੀ, ਜਦਕਿ ਨਿਫਟੀ 'ਚ ਵੀ 200 ਅੰਕਾਂ ਦਾ ਵਾਧਾ ਹੋਇਆ, ਇਹ 24,550 'ਤੇ ਸੀ।
ਗਲੋਬਲ ਬਾਜ਼ਾਰ 'ਚ ਮਿਲਿਆ-ਜੁਲਿਆ ਵਪਾਰ
-ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਸੂਚਕਾਂਕ 253 ਅੰਕ (0.69%) ਦੇ ਵਾਧੇ ਨਾਲ 36,706 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆ ਦਾ ਕੋਸਪੀ ਵੀ 4 ਅੰਕ (0.19%) ਦੇ ਵਾਧੇ ਨਾਲ 2,562 'ਤੇ ਕਾਰੋਬਾਰ ਕਰ ਰਿਹਾ ਹੈ।
-ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 235 ਅੰਕ (1.06%) ਵਧ ਕੇ 22,354 'ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 1 ਮਈ ਤੋਂ 5 ਮਈ ਤੱਕ ਲੇਬਰ ਡੇਅ ਕਾਰਨ ਬੰਦ ਹੈ।
-1 ਮਈ ਨੂੰ ਅਮਰੀਕਾ ਦਾ ਡਾਓ ਜੋਨਸ 84 ਅੰਕ (0.21%) ਵਧ ਕੇ 40,753 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 264 ਅੰਕ (1.52%) ਵਧਿਆ, ਜਦੋਂ ਕਿ S&P 500 ਇੰਡੈਕਸ 35 ਅੰਕ (0.63%) ਵਧ ਕੇ ਬੰਦ ਹੋਇਆ।
-ਵਿਦੇਸ਼ੀ ਨਿਵੇਸ਼ਕ (FII) ਭਾਰਤੀ ਬਾਜ਼ਾਰ ਵਿੱਚ ਸ਼ੇਅਰ ਖਰੀਦਣਾ ਜਾਰੀ ਰੱਖਦੇ ਹਨ। ਉਨ੍ਹਾਂ ਨੇ 30 ਅਪ੍ਰੈਲ (ਪਿਛਲੇ ਵਪਾਰਕ ਦਿਨ) ਨੂੰ 50.57 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਘਰੇਲੂ ਨਿਵੇਸ਼ਕਾਂ ਨੇ ਵੀ 1,792.15 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਬੁੱਧਵਾਰ ਨੂੰ ਬਾਜ਼ਾਰ 'ਚ ਆਈ ਗਿਰਾਵਟ
ਪਿਛਲੇ ਵਪਾਰਕ ਦਿਨ ਯਾਨੀ ਬੁੱਧਵਾਰ 30 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 'ਚ ਥੋੜ੍ਹੀ ਗਿਰਾਵਟ ਆਈ। ਸੈਂਸੈਕਸ 46 ਅੰਕ ਡਿੱਗ ਕੇ 80,242 'ਤੇ ਬੰਦ ਹੋਇਆ। ਨਿਫਟੀ ਵੀ 2 ਅੰਕ ਡਿੱਗ ਕੇ 24,334 'ਤੇ ਬੰਦ ਹੋਇਆ।
2000 ਰੁਪਏ ਦੇ ਨੋਟ ਸਬੰਧੀ ਵੱਡੀ ਖ਼ਬਰ, RBI ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
NEXT STORY