ਮੁੰਬਈ - ਸ਼ੇਅਰ ਬਾਜ਼ਾਰ 'ਚ ਲਗਾਤਾਰ 7 ਦਿਨਾਂ ਤੋਂ ਲਗਾਤਾਰ ਗਿਰਾਵਟ 'ਤੇ ਮੰਗਲਵਾਰ ਨੂੰ ਬ੍ਰੇਕ ਲੱਗ ਗਈ। ਬੀ.ਐੱਸ.ਈ. ਦਾ ਸੈਂਸੈਕਸ 934.23 ਅੰਕ ਚੜ੍ਹ ਕੇ 52,532.07 'ਤੇ ਬੰਦ ਹੋਇਆ। ਇਸ ਦੇ ਨਾਲ ਹੀ NSE ਨਿਫਟੀ 288.65 ਅੰਕਾਂ ਦੇ ਵਾਧੇ ਨਾਲ 15,638.80 'ਤੇ ਬੰਦ ਹੋਇਆ। ਸੈਂਸੈਕਸ 'ਚ ਸ਼ਾਮਲ 30 ਸ਼ੇਅਰਾਂ 'ਚੋਂ 29 'ਚ ਤੇਜ਼ੀ ਰਹੀ। ਸਿਰਫ ਨੇਸਲੇ ਦੇ ਸ਼ੇਅਰਾਂ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਮਾਹਰਾਂ ਦਾ ਕਹਿਣਾ ਹੈ ਕਿ ਬਜ਼ਾਰ ਨੇ ਨੀਵਾਂ ਬਣਾ ਲਿਆ ਹੈ, ਜਿਸ ਦਾ ਮਤਲਬ ਹੈ ਕਿ ਬਾਜ਼ਾਰ 'ਚ ਅੱਗੇ ਵੀ ਤੇਜ਼ੀ ਰਹਿਣ ਦੀ ਉਮੀਦ ਹੈ।
ਨਿਵੇਸ਼ਕਾਂ ਦੀ ਦੌਲਤ ਵਿੱਚ ਕਰੀਬ 6 ਲੱਖ ਕਰੋੜ ਦਾ ਵਾਧਾ
ਅੱਜ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਰਿਟਰਨ ਕਾਰਨ ਨਿਵੇਸ਼ਕਾਂ ਦੀ ਦੌਲਤ 'ਚ ਕਰੀਬ 6 ਲੱਖ ਕਰੋੜ ਦਾ ਵਾਧਾ ਹੋਇਆ ਹੈ। ਦਰਅਸਲ, ਸੋਮਵਾਰ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਸੀ, ਤਾਂ BSE 'ਤੇ ਸੂਚੀਬੱਧ ਕੰਪਨੀਆਂ ਦਾ ਪੂੰਜੀਕਰਣ 2,34,86,923.67 ਕਰੋੜ ਰੁਪਏ ਸੀ, ਜੋ ਮੰਗਲਵਾਰ ਨੂੰ ਬਾਜ਼ਾਰ ਬੰਦ ਹੋਣ 'ਤੇ ਵਧ ਕੇ 2,40,65,919.55 ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਨਿਵੇਸ਼ਕਾਂ ਦੀ ਦੌਲਤ 'ਚ ਕਰੀਬ 6 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਵਾਧੇ ਨਾਲ ਖੁੱਲ੍ਹਿਆ ਬਾਜ਼ਾਰ
ਦੂਜੇ ਏਸ਼ੀਆਈ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਖ ਦੇ ਬਾਅਦ ਪ੍ਰਮੁੱਖ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧੇ ਨਾਲ ਖੁੱਲ੍ਹੇ। ਸੈਂਸੈਕਸ 438.48 ਅੰਕ ਚੜ੍ਹ ਕੇ 52,036.32 'ਤੇ ਅਤੇ ਨਿਫਟੀ 139.35 ਅੰਕ ਵਧ ਕੇ 15,489.50 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਬਾਜ਼ਾਰ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਹੈ। ਟਾਈਟਨ, ਡਾਕਟਰ ਰੈੱਡੀਜ਼, ਟਾਟਾ ਸਟੀਲ, ਸਟੇਟ ਬੈਂਕ ਆਫ ਇੰਡੀਆ ਅਤੇ NTPC ਸੈਂਸੈਕਸ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲ ਰਹੇ ਹਨ।
‘ਹਾਈਬ੍ਰਿਡ’ ਸਕਿਓਰਿਟੀਜ਼ ’ਤੇ ਸੇਬੀ ਨੇ ਬਣਾਈ ਸਲਾਹਕਾਰ ਕਮੇਟੀ
NEXT STORY