ਮੁੰਬਈ (ਭਾਸ਼ਾ) - ਦੇਸ਼ ਦੇ ਮੈਕਰੋ-ਆਰਥਿਕ ਬੁਨਿਆਦੀ ਤੱਤਾਂ ਅਤੇ ਗਲੋਬਲ ਮਾਰਕੀਟ ਵਿੱਚ ਮਜ਼ਬੂਤ ਰੁਝਾਨਾਂ ਤੋਂ ਪੈਦਾ ਹੋਏ ਆਸ਼ਾਵਾਦੀ ਮਾਹੌਲ ਵਿੱਚ ਘਰੇਲੂ ਮਾਪਦੰਡ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਇੱਕ ਫ਼ੀਸਦੀ ਦੀ ਛਾਲ ਮਾਰ ਕੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 72,000 ਅੰਕਾਂ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਿਆ। ਇਸੇ ਤਰ੍ਹਾਂ NSE ਸੂਚਕਾਂਕ ਨਿਫਟੀ ਵੀ 21,654.75 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ.....
ਇਸ ਵਿੱਚ ਧਾਤੂ, ਜਿੰਸ, ਵਾਹਨ ਅਤੇ ਬੈਂਕਿੰਗ ਖੇਤਰਾਂ 'ਚ ਭਾਰੀ ਖਰੀਦਦਾਰੀ ਦੀ ਅਹਿਮ ਭੂਮਿਕਾ ਰਹੀ। ਸੈਂਸੈਕਸ ਨੇ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿਚ ਵਾਧਾ ਦਿਖਾਇਆ ਅਤੇ ਇਹ 701.63 ਅੰਕ ਯਾਨੀ 0.98 ਫ਼ੀਸਦੀ ਦੀ ਛਾਲ ਮਾਰ ਕੇ 72,038.43 ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇੱਕ ਬਿੰਦੂ 'ਤੇ, ਇਹ 783.05 ਅੰਕਾਂ ਦੇ ਵਾਧੇ ਨਾਲ 72,119.85 ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕਾਂਕ ਨਿਫਟੀ 213.40 ਅੰਕ ਜਾਂ ਇਕ ਫ਼ੀਸਦੀ ਵਧ ਕੇ 21,654.75 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - ਮੋਦੀ ਸਰਕਾਰ ਦਾ ਵੱਡਾ ਉਪਰਾਲਾ, ਭਾਰਤ ਬ੍ਰਾਂਡ ਦੇ ਤਹਿਤ ਹੁਣ ਲੋਕਾਂ ਨੂੰ ਵੇਚੇ ਜਾਣਗੇ ਸਸਤੇ ਚੌਲ, ਜਾਣੋ ਕੀਮਤ
ਦਿਨ ਦੇ ਕਾਰੋਬਾਰ ਦੌਰਾਨ ਨਿਫਟੀ 234.4 ਅੰਕ ਵਧ ਕੇ 21,675.75 ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ, “ਖੁਸ਼ਹਾਲ ਘਰੇਲੂ ਬਜ਼ਾਰ ਨਵੀਂ ਉਚਾਈ 'ਤੇ ਪਹੁੰਚ ਗਿਆ ਅਤੇ ਪਿਛਲੇ ਹਫ਼ਤੇ ਦੇ ਘਾਟੇ ਤੋਂ ਆਸਾਨੀ ਨਾਲ ਉਭਰਿਆ ਹੈ। ਅਮਰੀਕਾ ਫੈਡਰਲ ਰਿਜ਼ਰਵ ਦੇ ਵਿਆਜ਼ ਦਰਾਂ ਵਿੱਚ ਜਲਦੀ ਕਟੌਤੀ ਕਰਨ ਦੀ ਉਮੀਦ ਅਤੇ ਗਲੋਬਲ ਮੁਦਰਾਸਫੀਤੀ ਵਿੱਚ ਗਿਰਾਵਟ ਆਉਣ ਨਾਲ ਬਣੀ ਤੇਜ਼ੀ ਨਾਲ ਇਸ ਉਛਾਲ ਨੂੰ ਸਮਰਥਨ ਮਿਲਿਆ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਸੈਂਸੈਕਸ ਦੀਆਂ ਕੰਪਨੀਆਂ ਵਿੱਚ ਅਲਟਰਾਟੈਕ ਸੀਮੈਂਟ, ਜੇਐੱਸਡਬਲਯੂ ਸਟੀਲ, ਟਾਟਾ ਮੋਟਰਜ਼, ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ ਇੰਡੀਆ, ਲਾਰਸਨ ਐਂਡ ਟੂਬਰੋ, ਇਨਫੋਸਿਸ ਅਤੇ ਬਜਾਜ ਫਿਨਸਰਵ ਪ੍ਰਮੁੱਖ ਸਨ। ਦੂਜੇ ਪਾਸੇ NTPC ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ 'ਚ ਗਿਰਾਵਟ ਦਾ ਰੁਖ ਦੇਖਿਆ ਗਿਆ। ਵਿਆਪਕ ਬਾਜ਼ਾਰ ਵਿੱਚ ਬੀਐੱਸਈ ਮਿਡਕੈਪ 0.41 ਫ਼ੀਸਦੀ ਵਧਿਆ, ਜਦੋਂ ਕਿ ਸਮਾਲਕੈਪ 0.20 ਫ਼ੀਸਦੀ ਵਧਿਆ। ਸਭ ਤੋਂ ਵੱਧ 1.33 ਫ਼ੀਸਦੀ ਦਾ ਵਾਧਾ ਮੈਟਲ ਸਟਾਕ ਵਿਚ ਦਰਜ ਕੀਤਾ ਗਿਆ, ਜਦੋਂ ਕਿ ਵਾਹਨ ਖੰਡ ਵਿਚ 1.33 ਫ਼ੀਸਦੀ, ਵਸਤੂਆਂ ਵਿਚ 1.19 ਫ਼ੀਸਦੀ ਅਤੇ ਤਕਨਾਲੋਜੀ ਖੰਡ ਵਿਚ 0.96 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਪਯੋਗਤਾ, ਬਿਜਲੀ ਅਤੇ ਸੇਵਾ ਖੇਤਰਾਂ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
ਜੇਐੱਮ ਵਿੱਤੀ ਸੇਵਾਵਾਂ ਦੇ ਮੁੱਖੀ (ਤਕਨੀਕੀ ਅਤੇ ਡੈਰੀਵੇਟਿਵਜ਼ ਰਿਸਰਚ) ਰਾਹੁਲ ਸ਼ਰਮਾ ਨੇ ਕਿਹਾ, “ਪਿਛਲੇ ਹਫ਼ਤੇ ਕੁਝ ਦਿਨ ਘਬਰਾਏ ਰਹਿਣ ਤੋਂ ਬਾਅਦ ਬਾਜ਼ਾਰ ਕੁਝ ਸਾਵਧਾਨੀ ਨਾਲ ਵਾਪਸ ਆਇਆ ਹੈ। ਹਾਲਾਂਕਿ, ਸੌਦਿਆਂ ਦਾ ਮਹੀਨਾਵਾਰ ਬੰਦੋਬਸਤ ਨੇੜੇ ਆਉਣ 'ਤੇ ਫਿਊਚਰਜ਼ ਅਤੇ ਵਿਕਲਪਾਂ ਦੇ ਹਿੱਸੇ 'ਚ ਕੁਝ ਅਸਥਿਰਤਾ ਆ ਸਕਦੀ ਹੈ।'' ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਤੇਜ਼ੀ ਨਾਲ ਬੰਦ ਹੋਏ।
ਇਹ ਵੀ ਪੜ੍ਹੋ - ਵਿਗਿਆਨੀਆਂ ਦਾ ਖ਼ਾਸ ਉਪਰਾਲਾ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਤਿਆਰ ਕੀਤੀ ‘ਇਲੈਕਟ੍ਰਾਨਿਕ ਮਿੱਟੀ’
ਯੂਰਪ ਦੇ ਜ਼ਿਆਦਾਤਰ ਬਾਜ਼ਾਰ ਸਕਾਰਾਤਮਕ ਖੇਤਰ 'ਚ ਕਾਰੋਬਾਰ ਕਰ ਰਹੇ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.21 ਫ਼ੀਸਦੀ ਡਿੱਗ ਕੇ 80.90 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 95.20 ਕਰੋੜ ਰੁਪਏ ਦੇ ਸ਼ੇਅਰ ਵੇਚੇ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 229.84 ਅੰਕ ਵਧ ਕੇ 71,336.80 'ਤੇ ਬੰਦ ਹੋਇਆ ਸੀ, ਜਦਕਿ ਨਿਫਟੀ 91.95 ਅੰਕਾਂ ਦੀ ਤੇਜ਼ੀ ਨਾਲ 21,441.35 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Zomato ਨੂੰ ਝਟਕਾ , 401.7 ਕਰੋੜ ਰੁਪਏ ਦੀ ਟੈਕਸ ਦੇਣਦਾਰੀ ਦਾ ਮਿਲਿਆ ਨੋਟਿਸ
NEXT STORY