ਹਮੀਰਪੁਰ- ਜਦੋਂ ਕਿਸੇ ਘਰ ਬੱਚਾ ਹੋਵੇ ਜਾਂ ਵਿਆਹ ਹੋਵੇ ਤਾਂ ਕਿੰਨਰ ਵਧਾਈ ਮੰਗਣ ਜ਼ਰੂਰ ਆਉਂਦੇ ਹਨ। ਹਰ ਕੋਈ ਆਪਣੇ ਹਿਸਾਬ ਨਾਲ ਇਨ੍ਹਾਂ ਕਿੰਨਰਾਂ ਨੂੰ ਵਧਾਈ ਯਾਨੀ ਕਿ ਸ਼ਗਨ ਵਜੋਂ ਪੈਸੇ ਦਿੰਦਾ ਹੈ। ਵਿਆਹ ਅਤੇ ਬੱਚੇ ਦੇ ਜਨਮ ਵਰਗੇ ਵੱਖ-ਵੱਖ ਮੌਕਿਆਂ 'ਤੇ ਕਿੰਨਰਾਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ ਦੀਆਂ ਦਰਾਂ ਤੈਅ ਕਰਨ ਵਾਲੀ ਇਕ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿਚ ਵੱਖ-ਵੱਖ ਮੌਕਿਆਂ 'ਤੇ ਕਿੰਨਰਾਂ ਲਈ ਵੱਖ-ਵੱਖ ਸ਼ਗਨ ਰਾਸ਼ੀ ਤੈਅ ਕੀਤੀ ਗਈ ਹੈ।
ਇਹ ਫ਼ੈਸਲਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੀ ਇਕ ਗ੍ਰਾਮ ਪੰਚਾਇਤ ਨੇ ਲਿਆ ਹੈ। ਦਾਰੂਹੀ ਗ੍ਰਾਮ ਪੰਚਾਇਤ ਨੇ ਪਿਛਲੇ ਮਹੀਨੇ ਫੈਸਲਾ ਕੀਤਾ ਸੀ ਕਿ ਬਿਨਾਂ ਉਸ ਦੀ ਆਗਿਆ ਦੇ ਪਿੰਡ ਵਿਚ ਕੋਈ ਫੇਰੀਵਾਲਾ ਨਹੀਂ ਆਵੇਗਾ। ਨਾਲ ਹੀ ਜ਼ਬਰਨ ਪੈਸੇ ਮੰਗਣ ਦੀ ਸ਼ਿਕਾਇਤ ਗ੍ਰਾਮ ਪੰਚਾਇਤ ਤੱਕ ਪਹੁੰਚਣ 'ਤੇ ਕਿੰਨਰਾਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਦੀ ਰਾਸ਼ੀ ਵੀ ਤੈਅ ਕਰ ਦਿੱਤੀ ਗਈ।
ਪੰਚਾਇਤ ਨੇ ਫੈਸਲੇ ਵਿਚ ਕਿਹਾ ਕਿ ਹੁਣ ਕਿੰਨਰ ਸ਼ਗਨ ਦੇ ਤੌਰ 'ਤੇ ਮਨਮਾਨੀ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਇਕ ਤੈਅ ਰਾਸ਼ੀ ਦਿੱਤੀ ਜਾਵੇਗੀ। ਗ੍ਰਾਮ ਪੰਚਾਇਤ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੰਚਾਇਤ ਨੇ ਬੱਚੇ ਦੇ ਜਨਮ 'ਤੇ 2100 ਰੁਪਏ ਅਤੇ ਵਿਆਹ ਮੌਕੇ 3100 ਰੁਪਏ ਦੀ ਰਾਸ਼ੀ ਤੈਅ ਕੀਤੀ ਹੈ। ਪੰਚਾਇਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਕੁਮਾਰ ਨੇ ਦੱਸਿਆ ਕਿ ਕੁਝ ਪਿੰਡ ਵਾਸੀਆਂ ਨੇ ਪੰਚਾਇਤ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਕਿੰਨਰਾਂ ਵੱਲੋਂ ਪੈਸੇ ਵਸੂਲੇ ਜਾ ਰਹੇ ਅਤੇ ਕੁਝ ਲੋਕ ਜੋ ਉਨ੍ਹਾਂ ਵੱਲੋਂ ਮੰਗੇ ਪੈਸੇ ਨਹੀਂ ਦੇ ਸਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੁਮਾਰ ਨੇ ਦੱਸਿਆ ਕਿ ਇਸ ਸ਼ਿਕਾਇਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕੁਮਾਰ ਮੁਤਾਬਕ ਪੰਚਾਇਤ ਨੇ ਵੀਰਵਾਰ ਨੂੰ ਹਮੀਰਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਫੈਸਲੇ ਦੀ ਕਾਪੀ ਸੌਂਪੀ।
ਮਾਂ ਨੇ ਮਾਸੂਮ ਬੱਚਿਆਂ ਨੂੰ ਦਰਦਨਾਕ ਮੌਤ ਦੇਣ ਮਗਰੋਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਵਜ੍ਹਾ ਕਰ ਦੇਵੇਗੀ ਹੈਰਾਨ
NEXT STORY