ਮੁੰਬਈ - ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਵੀ ਬਾਜ਼ਾਰ ਰਿਕਾਰਡ ਹਾਈ ਪੱਧਰ 'ਤੇ ਖੁੱਲ੍ਹੇ। ਪਿਛਲੇ ਸੈਸ਼ਨ ਵਿਚ ਰਿਕਾਰਡ ਪੱਧਰ 'ਤੇ ਬੰਦ ਹੋਣ ਦੇ ਬਾਅਦ ਅੱਜ ਗਲੋਬਲ ਬਜ਼ਾਰਾਂ ਕੋਲੋਂ ਸਕਾਰਾਤਮਕ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਫਿਰ ਸ਼ੇਅਰ ਬਾਜ਼ਾਰ ਉੱਚ ਪੱਧਰ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 127.37 ਅੰਕ ਭਾਵ 0.22 ਫ਼ੀਸਦੀ ਦੇ ਵਾਧੇ ਨਾਲ 57017.13 ਦੇ ਪੱਧਰ 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 39.20 ਅੰਕ ਭਾਵ 0.23 ਫ਼ੀਸਦੀ ਦੇ ਵਾਧੇ ਨਾਲ 16,970.20 ਦੇ ਪੱਧਰ 'ਤੇ ਖੁੱਲ੍ਹਿਆ।
ਸ਼ੁਰੂਆਤੀ ਵਪਾਰ ਵਿੱਚ, 1298 ਸ਼ੇਅਰਾਂ ਵਿੱਚ ਵਾਧਾ, 521 ਸ਼ੇਅਰਾਂ ਵਿੱਚ ਗਿਰਾਵਟ ਅਤੇ 87 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਰਿਹਾ। ਪਿਛਲੇ ਹਫਤੇ ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 795.40 ਅੰਕ ਜਾਂ 1.43 ਫੀਸਦੀ ਵਧਿਆ ਸੀ। ਪਿਛਲੇ ਸੈਸ਼ਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ 56958.27 ਅਤੇ ਨਿਫਟੀ 16,951.50 ਦੇ ਰਿਕਾਰਡ ਪੱਧਰ ਨੂੰ ਛੂਹਿਆ ਸੀ।
ਟਾਪ ਗੇਨਰਜ਼
ਭਾਰਤੀ ਏਅਰਟੈੱਲ, ਟੈਕ ਮਹਿੰਦਰਾ, ਇਨਫੋਸਿਸ, ਐਚ.ਸੀ.ਐਲ. ਟੈਕ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਟੀ.ਸੀ.ਐਸ., ਕੋਟਕ ਬੈਂਕ, ਡਾ. ਰੈੱਡੀ, ਟਾਈਟਨ , ਸਨ ਫਾਰਮਾ, ਬਜਾਜ ਆਟੋ, ਹਿੰਦੁਸਤਾਨ ਯੂਨੀਲੀਵਰ, ਐਚ.ਡੀ.ਐਫ.ਸੀ., ਐਨ.ਟੀ.ਪੀ.ਸੀ., ਮਾਰੂਤੀ, ਨੈਸਲੇ ਇੰਡੀਆ , ਆਈ.ਟੀ.ਸੀ.
ਟਾਪ ਲੂਜ਼ਰਜ਼
ਐਲ.ਐਂਡ.ਟੀ., ਐਕਸਿਸ ਬੈਂਕ, ਅਲਟਰਾਟੈਕ ਸੀਮੈਂਟ, ਟਾਟਾ ਸਟੀਲ, ਬਜਾਜ ਫਾਈਨਾਂਸ, ਰਿਲਾਇੰਸ, ਐਚ.ਡੀ.ਐਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ., ਬਜਾਜ ਫਿਨਸਰਵ, ਐਮ.ਐਂਡ.ਐਮ.ਇੰਡਸਇੰਡ ਬੈਂਕ
MakeMyTrip ਨੇ ਪਿਛਲੇ ਸਾਲ ਮਾਰਚ-ਮਈ ਦੀ ਯਾਤਰਾ ਸਬੰਧੀ ਬੁਕਿੰਗ ਦੇ 642 ਕਰੋੜ ਰੁਪਏ ਕੀਤੇ ਰਿਫੰਡ
NEXT STORY