ਨਵੀਂ ਦਿੱਲੀ - ਆਨਲਾਈਨ ਟ੍ਰੈਵਲ ਕੰਪਨੀ ਮੇਕ ਮਾਈ ਟ੍ਰਿਪ ਨੇ ਕਿਹਾ ਕਿ ਉਸਨੇ 25 ਮਾਰਚ ਤੋਂ 24 ਮਈ 2020 ਦਰਮਿਆਨ ਯਾਤਰਾ ਬੁਕਿੰਗ ਲਈ 642 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ, “ਅਸੀਂ 25 ਮਾਰਚ ਤੋਂ 24 ਮਈ 2020 ਦੇ ਵਿੱਚ ਯਾਤਰਾ ਬੁਕਿੰਗ ਦੇ ਲਈ 642 ਕਰੋੜ ਰੁਪਏ ਰਿਫੰਡ ਦੇ ਰੂਪ ਵਿੱਚ ਵੰਡੇ ਹਨ। ਪਿਛਲੇ ਅਠਾਰਾਂ ਮਹੀਨਿਆਂ ਵਿੱਚ ਸਾਡੀਆਂ ਟੀਮਾਂ ਨੇ ਇਹ ਸੁਨਿਸ਼ਚਿਤ ਕਰਨ ਵਿੱਚ ਬਹੁਤ ਸਮਾਂ ਬਿਤਾਇਆ ਹੈ ਕਿ ਸਾਡੇ ਗਾਹਕਾਂ ਨੂੰ ਉਨ੍ਹਾਂ ਦੀਆਂ ਰਿਫੰਡ ਬੇਨਤੀਆਂ ਬਾਰੇ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ: ਰਾਸ਼ਟਰੀ ਪੈਨਸ਼ਨ ਸਕੀਮ ਦੇ ਅੰਸ਼ਧਾਰਕਾਂ ਨੂੰ ਵੱਡੀ ਰਾਹਤ, ਵਿਦੇਸ਼ਾਂ 'ਚ ਵਸੇ ਭਾਰਤੀ ਵੀ ਬਣ ਸਕਣਗੇ ਹਿੱਸਾ
ਇਸ ਤੋਂ ਇਲਾਵਾ MakeMyTrip ਨੇ ਲੰਬਿਤ ਮਾਮਲਿਆਂ ਨੂੰ ਸੁਲਝਾਉਣ ਵਿੱਚ ਸਹਾਇਤਾ ਲਈ ਆਪਣੀ ਸਹਿਯੋਗੀ ਏਅਰਲਾਈਨਜ਼ ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਕੰਪਨੀ ਦੇ ਸੀ.ਈ.ਓ. ਰਾਜੇਸ਼ ਮਾਗੋ ਨੇ 28 ਅਗਸਤ ਨੂੰ ਕਿਹਾ, “ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੀ ਟੀਮ ਦੁਆਰਾ ਪਿਛਲੇ ਕਈ ਮਹੀਨਿਆਂ ਵਿੱਚ ਕੀਤੇ ਗਏ ਸਾਂਝੇ ਯਤਨਾਂ ਦੁਆਰਾ, ਤਾਲਾਬੰਦੀ ਦੌਰਾਨ ਪ੍ਰਭਾਵਿਤ ਬੁਕਿੰਗ (ਰਿਫੰਡ) ਦਾ ਲਗਭਗ 99.6 ਪ੍ਰਤੀਸ਼ਤ ਹੁਣ ਹੱਲ ਹੋ ਗਿਆ ਹੈ।
ਮਾਗੋ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ 24 ਮਈ 2020 ਤੱਕ ਦੀ ਕੀਤੀ ਗਈ ਬੁਕਿੰਗ ਦਾ ਕਿਰਾਇਆ ਵਾਪਸ ਕਰਨ ਲਈ ਏਅਰਲਾਈਨ ਕੰਪਨੀਆਂ ਨੂੰ ਦਿੱਤੇ ਨਿਰਦੇਸ਼ਾਂ ਦੇ ਬਾਅਦ, 'ਅਸੀਂ ਏਅਰਲਾਈਨਾਂ ਕੋਲੋਂ ਪ੍ਰਾਪਤ ਰਿਫੰਡ ਨੂੰ ਆਪਣੇ ਗਾਹਕਾਂ ਨੂੰ ਦੇ ਦਿੱਤੇ ਹਨ।'
ਇਹ ਵੀ ਪੜ੍ਹੋ: ਐਲੇਨ ਮਸਕ ਦਾ ਨਵਾਂ ਤਜਰਬਾ, ਸਪੇਸਐਕਸ ਨੇ ਪੁਲਾੜ ਕੇਂਦਰ ’ਚ ਭੇਜੀਆਂ ਕੀੜੀਆਂ, ਐਵੋਕਾਡੋ ਤੇ ਰੋਬੋਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਿਉਹਾਰੀ ਸੀਜ਼ਨ 'ਚ ਚਿੱਪ ਦੀ ਕਮੀ ਵਿਗਾੜ ਸਕਦੀ ਹੈ ਕਾਰ ਕੰਪਨੀਆਂ ਦੀ ਵਿਕਰੀ
NEXT STORY