ਮੁੰਬਈ — ਬੰਬਈ ਸ਼ੇਅਰ ਬਜ਼ਾਰ ਦਾ ਸੈਂਸੈਕਸ 241.41 ਅੰਕ ਦੀ ਗਿਰਾਵਟ ਨਾਲ 36,153.62 ਅਤੇ ਐਨ.ਐਸ.ਈ. ਨਿਫਟੀ 57.40 ਅੰਕ ਟੁੱਟ ਕੇ 10,831.40 'ਤੇ ਬੰਦ ਹੋਇਆ। ਇਸ ਤੋਂ ਪਹਿਲੇ ਕਾਰੋਬਾਰ ਦੇ ਦੂਜੇ ਦਿਨ ਮੰਗਲਵਾਰ ਨੂੰ ਸੈਂਸੈਕਸ 4.80 ਅੰਕ ਯਾਨੀ ਕਿ 0.01 ਫੀਸਦੀ ਡਿੱਗ ਕੇ 36,390.23 'ਤੇ ਅਤੇ ਨਿਫਟੀ 13.35 ਅੰਕ ਯਾਨੀ ਕਿ 0.12 ਫੀਸਦੀ ਡਿੱਗ ਕੇ 10,875.45 'ਤੇ ਖੁੱਲ੍ਹਿਆ। ਬਜ਼ਾਰ ਲਈ ਗਲੋਬਲ ਸੰਕੇਤ ਅੱਜ ਮਿਲੇਜੁਲੇ ਹਨ।
ਸਥਾਨਕ ਸ਼ੇਅਰ ਬਜ਼ਾਰ ਵਿਤ ਗਿਰਾਵਟ ਦਾ ਸਿਲਸਿਲਾ ਮੰਗਲਵਾਰ ਨੂੰ ਵੀ ਜਾਰੀ ਰਿਹਾ ਅਤੇ ਬੰਬਈ ਸ਼ੇਅਰ ਬਜ਼ਾਰ 241 ਅੰਕ ਤੋਂ ਜ਼ਿਆਦਾ ਟੁੱਟਿਆ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਬਜ਼ਾਰ ਵਿਚ ਗਿਰਾਵਟ ਹੈ। ਗਲੋਬਲ ਬਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਦੇ ਬਾਵਜੂਦ ਸਥਾਨਕ ਬਜ਼ਾਰ ਵਿਚ ਨਿਵੇਸ਼ਕ ਆਰਥਿਕ ਅੰਕੜਿਆਂ ਦੇ ਐਲਾਨ ਤੋਂ ਪਹਿਲਾਂ ਕੋਈ ਜੋਖਮ ਲੈਣ ਤੋਂ ਬਚ ਰਹੇ ਹਨ।
ਦਿਨ ਦੇ ਕਾਰੋਬਾਰ ਦੇ ਅੰਤਿਮ ਦੌਰ 'ਚ ਵਿਕਰੀ ਦਾ ਜ਼ੋਰ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਬਜ਼ਾਰ ਵਿਚ ਗਿਰਾਵਟ ਦਰਜ ਕੀਤੀ ਗਈ। ਦਸੰਬਰ ਦਾ ਉਦਯੋਗਿਕ ਉਤਪਾਦਨ ਸੂਚਕਾਂਕ ਆਈ.ਆਈ.ਪੀ. ਅਤੇ ਜਨਵਰੀ ਦਾ ਉਪਭੋਗਤਾ ਮੁੱਲ ਸੁਚਕਾਂਕ(ਸੀ.ਪੀ.ਆਈ.) ਅਧਾਰਿਤ ਮਹਿੰਗਾਈ ਦਰ ਦੇ ਅੰਕੜੇ ਆਉਣ ਤੋਂ ਪਹਿਲਾਂ ਨਿਵੇਸ਼ਕਾਂ ਨੇ ਰਿਅਲ ਅਸਟੇਟ, ਆਈ.ਟੀ., ਉਪਭੋਗਤਾ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਬੈਂਕ ਸ਼ੇਅਰਾਂ ਵਿਚ ਵਿਕਰੀ ਕੀਤੀ। ਇਸ ਤੋਂ ਪਹਿਲਾਂ ਪਿਛਲੇ ਤਿੰਨ ਸੈਸ਼ਨ ਵਿਚ ਸੈਂਸੈਕਸ 580 ਅੰਕ ਟੁੱਟਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਾਰੋਬਾਰ ਦੌਰਾਨ 10,910.90 ਦੇ ਉੱਚ ਪੱਧਰ 'ਤੇ ਪਹੁੰਚ ਗਿਆ, ਬਾਅਦ ਵਿਚ ਇਸ ਵਿਚ ਗਿਰਾਵਟ ਆਈ ਅਤੇ ਇਹ 10,823 ਦੇ ਘੱਟੋ-ਘੱਟ ਪੱਧਰ ਤੱਕ ਚਲਾ ਗਿਆ। ਅੰਤ 'ਚ ਇਹ 57.40 ਅੰਕ ਜਾਂ 0.53 ਫੀਸਦੀ ਦੀ ਗਿਰਾਵਟ ਨਾਲ 10,831.40 ਅੰਕ 'ਤੇ ਬੰਦ ਹੋਇਆ।
ਗਲੋਬਲ ਪੱਧਰ 'ਤੇ ਏਸ਼ੀਆ ਦੇ ਹੋਰ ਬਜ਼ਾਰਾਂ ਵਿਚ ਤੇਜ਼ੀ ਦਾ ਰੁਖ ਰਿਹਾ। ਨਿਵੇਸ਼ਕਾਂ ਦੀ ਅਮਰੀਕਾ-ਚੀਨ ਦੇ ਵਿਚਕਾਰ ਨਵੇਂ ਦੌਰ ਦੀ ਵਪਾਰ ਵਾਰਤਾ 'ਤੇ ਸਭ ਦੀ ਨਜ਼ਰ ਹੈ। ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਮੌਜੂਦਾ ਕਸਟਮ ਡਿਊਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੀਆਂ।
ਟਾਪ ਲੂਜ਼ਰਜ਼
ਹੀਰੋ ਮੋਟੋਕਰਸਪ, ਐਚ.ਡੀ.ਐਫ.ਸੀ., ਐਸ.ਬੀ.ਆਈ., ਇਨਫੋਸਿਸ, ਬਜਾਜ ਫਾਇਨਾਂਸ, ਬਜਾਜ ਆਟੋ
ਟਾਪ ਗੇਨਰਜ਼
ਸਨ ਫਾਰਮਾ, ਕੋਲ ਇੰਡੀਆ, ਟਾਟਾ ਸਟੀਲ, ਏਸ਼ੀਅਨ ਪੇਂਟਸ, ਵੇਦਾਂਤਾ, ਮਹਿੰਦਰਾ ਐਂਡ ਮਹਿੰਦਰਾ
ਸਾਊਦੀ ਅਰਬ ਨਾਲ 10 ਅਰਬ ਡਾਲਰ ਦਾ ਨਿਵੇਸ਼ ਕਰਾਰ ਕਰੇਗਾ ਪਾਕਿਸਤਾਨ
NEXT STORY