ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਨੇ ਗਿਰਾਵਟ ਦੇ ਨਾਲ ਸ਼ੁਰੂਆਤ ਕੀਤੀ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 197.87 ਅੰਕ ਭਾਵ 0.52 ਫੀਸਦੀ ਡਿੱਗ ਕੇ 37,654.13 'ਤੇ ਅਤੇ ਨਿਫਟੀ 37.95 ਅੰਕ ਭਾਵ 0.33 ਫੀਸਦੀ ਡਿੱਗ ਕੇ 11,397.15 'ਤੇ ਖੁੱਲ੍ਹਿਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਲ ਅਤੇ ਮਿਡਕੈਪ ਸ਼ੇਅਰਾਂ 'ਚ ਵੀ ਗਿਰਾਵਟ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.13 ਫੀਸਦੀ ਅਤੇ ਮਿਡਕੈਪ ਇੰਡੈਕਸ 0.41 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕ, ਆਟੋ, ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 228 ਅੰਕ ਡਿੱਗ ਕੇ 27793 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 2.06 ਫੀਸਦੀ, ਨਿਫਟੀ ਆਟੋ 'ਚ 0.49 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਅਮਰੀਕੀ ਬਾਜ਼ਾਰਾਂ 'ਚ 0.5-1.25 ਫੀਸਦੀ ਤੱਕ ਡਿੱਗ ਕੇ ਬੰਦ ਹੋਏ ਹਨ। ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 137.5 ਅੰਤ ਭਾਵ 0.5 ਫੀਸਦੀ ਦੀ ਗਿਰਾਵਟ ਦੇ ਨਾਲ 25,162.4 ਦੇ ਪੱਧਰ 'ਤੇ, ਨੈਸਡੈਕ 96.8 ਅੰਕ ਭਾਵ 1.25 ਫੀਸਦੀ ਦੀ ਕਮਜ਼ੋਰੀ ਦੇ ਨਾਲ 7,774.1 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 21.6 ਅੰਕ 0.75 ਫੀਸਦੀ ਡਿੱਗ ਕੇ 2,818.4 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 96 ਅੰਕ ਭਾਵ 0.5 ਫੀਸਦੀ ਡਿੱਗ ਕੇ 22,108 ਦੇ ਪੱਧਰ 'ਤੇ, ਹੈਂਗ ਸੇਂਗ 362 ਅੰਕ ਭਾਵ ਕਰੀਬ 1.5 ਫੀਸਦੀ ਦੀ ਗਿਰਾਵਟ ਦੇ ਨਾਲ 26,961 ਦੇ ਪੱਧਰ 'ਤੇ, ਐੱਸ.ਜੀ.ਐਕਸ 31 ਅੰਕ ਭਾਵ 0.3 ਫੀਸਦੀ ਦੀ ਕਮਜ਼ੋਰੀ ਦੇ ਨਾਲ 11,403 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਸਨ ਫਾਰਮਾ, ਬੀ.ਪੀ.ਸੀ.ਐੱਸ., ਗੇਲ, ਸਿਪਲਾ, ਐੱਚ.ਪੀ.ਸੀ.ਐੱਲ., ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਇੰਫੋਸਿਸ
ਟਾਪ ਲੂਜ਼ਰਸ
ਵੇਦਾਂਤਾ, ਹਿੰਡਾਲਕੋ, ਕੋਟਕ ਮਹਿੰਦਰਾ, ਭਾਰਤੀ ਇੰਫਰਾਟੈੱਲ, ਯੈੱਸ ਬੈਂਕ, ਅਦਾਨੀ ਪੋਟਰਸ, ਟਾਟਾ ਸਟੀਲ
ਰਿਕਾਰਡ ਹੇਠਲੇ ਪੱਧਰ 'ਤੇ ਰੁਪਿਆ,70.31 ਤੱਕ ਟੁੱਟਿਆ
NEXT STORY