ਮੁੰਬਈ - ਸੈਂਸੈਕਸ ਅਤੇ ਨਿਫਟੀ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਸੈਂਸੈਕਸ 714.53 ਅੰਕ ਭਾਵ 1.23% ਡਿੱਗ ਕੇ 57,197.15 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨਿਫਟੀ 220.65 ਅੰਕ ਭਾਵ 1.27% ਅੰਕ ਡਿੱਗ ਕੇ 17,171.95 'ਤੇ ਬੰਦ ਹੋਇਆ ਹੈ।
ਸੈਂਸੈਕਸ ਦੀਆਂ 30 ਕੰਪਨੀਆਂ ਦੇ ਸ਼ੇਅਰਾਂ ਵਿਚੋਂ 5 ਕੰਪਨੀਆਂ ਨੇ ਵਾਧਾ ਦਰਜ ਕੀਤਾ ਅਤੇ ਬਾਕੀ ਦੀਆਂ 25 ਕੰਪਨੀਆਂ ਦੇ ਸ਼ੇਅਰ ਗਿਰਾਵਟ ਲੈ ਕੇ ਬੰਦ ਹੋਏ ਹਨ। ਨਿਫਟੀ ਦੇ 11 ਸੈਕਟੋਰਲ ਇੰਡੈਕਸ ਵਿਚੋਂ 1 ਵਿਚ ਵਾਧਾ ਅਤੇ 10 ਵਿਚ ਗਿਰਾਵਟ ਦਰਜ ਕੀਤੀ ਗਈ।
ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ ਅੱਜ ਸਵੇਰੇ 379.73 ਅੰਕ ਭਾਵ 0.66% ਡਿੱਗ ਕੇ 57,531.95 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 150 ਅੰਕ ਫਿਸਲ ਕੇ 17,242.75 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਅਡਾਨੀ ਪੋਰਟਸ, ਐੱਮ.ਐਂਡ,ਐੱਮ., ਐਚਸੀਐਲ ਟੈਕ, ਮਹਿੰਦਰਾ, ਮਾਰੂਤੀ, ਭਾਰਤੀ ਏਅਰਟੈੱਲ,ਆਈਟੀਸੀ
ਟਾਪ ਲੂਜ਼ਰਜ਼
ਹਿੰਡਾਲਕੋ, ਹਿੰਦੁਸਤਾਨ ਯੂਨੀਲੀਵਰ, ਸਿਪਲਾ, ਸਟੇਟ ਬੈਂਕ ਆਫ਼ ਇੰਡੀਆ,
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਰਕਾਰ ਸਖ਼ਤ, ਕਾਰਵਾਈ ਦੇ ਹੁਕਮ ਹੋਏ ਜਾਰੀ
NEXT STORY