ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 261.68 ਅੰਕ ਯਾਨੀ ਕਿ 0.70 ਫੀਸਦੀ ਡਿੱਗ ਕੇ 37,123.31 'ਤੇ ਅਤੇ ਨਿਫਟੀ 79.80 ਅੰਕ ਯਾਨੀ 0.72 ਫੀਸਦੀ ਡਿੱਗ ਕੇ 10,996.10 ਦੇ ਪੱਧਰ 'ਤੇ ਬੰਦ ਹੋਇਆ।
ਸਮਾਲ-ਮਿਡਕੈਪ ਸ਼ੇਅਰਾਂ 'ਚ ਮਿਲਿਆ-ਜੁਲਿਆ ਕਾਰੋਬਾਰ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.09 ਫੀਸਦੀ ਡਿੱਗ ਕੇ ਅਤੇ ਮਿਡਕੈਪ ਇੰਡੈਕਸ 0.64 ਫੀਸਦੀ ਵਧ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 244 ਅੰਕ ਡਿੱਗ ਕੇ 27855 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.81 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ । ਅੱਜ ਮੀਡੀਆ, ਫਾਰਮਾ, ਆਈ.ਟੀ. 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਮੀਡੀਆ ਇੰਡੈਕਸ 0.28 ਫੀਸਦੀ, ਫਾਰਮਾ ਇੰਡੈਕਸ 0.47 ਫੀਸਦੀ, ਆਈ.ਟੀ. ਇੰਡੈਕਸ 0.13 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਗੇਨਰਜ਼
ਟਾਈਟਨ, ਬ੍ਰਿਟਾਨੀਆ, ਓ.ਐਨ.ਜੀ.ਸੀ., ਟੇਕ ਮਹਿੰਦਰਾ, ਨੈਸਲੇ, ਕੋਲ ਇੰਡੀਆ, ਸਨ ਫਾਰਮਾ, ਐਚ.ਯੂ.ਐਲ., ਭਾਰਤੀ ਏਅਰਟੈੱਲ
ਟਾਪ ਲੂਜ਼ਰਜ਼
ਬੀ.ਪੀ.ਸੀ.ਐਲ., ਮਹਿੰਦਰਾ ਐਂਡ ਮਹਿੰਦਰਾ, ਐਸ.ਬੀ.ਆਈ., ਯੈੱਸ ਬੈਂਕ, ਇੰਡਸਇੰਡ ਬੈਂਕ, ਐਚ.ਡੀ.ਐਫ.ਸੀ. ਬੈਂਕ
ਸੋਨਾ ਇੰਨਾ ਮਹਿੰਗਾ ਤੇ ਚਾਂਦੀ 'ਚ 975 ਰੁ: ਦਾ ਉਛਾਲ, ਜਾਣੋ ਕੀਮਤਾਂ
NEXT STORY