ਬਿਜ਼ਨੈੱਸ ਡੈਸਕ—ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 105.82 ਅੰਕ ਭਾਵ 0.30 ਫੀਸਦੀ ਡਿੱਗ ਕੇ 35,633.34 'ਤੇ ਅਤੇ ਨਿਫਟੀ 13.85 ਅੰਕ ਭਾਵ 0.13 ਫੀਸਦੀ ਚੜ੍ਹ ਕੇ 10,856.70 'ਤੇ ਖੁੱਲ੍ਹਿਆ। ਅਮਰੀਕਾ ਦੇ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਨੇ ਬੁੱਧਵਾਰ ਰਾਤ ਨੂੰ ਵਿਆਜ ਦਰਾਂ 'ਚ ਵਾਧੇ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਤੇ ਦਬਾਅ ਦੇਖਿਆ ਜਾ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.21 ਫੀਸਦੀ ਡਿੱਗਿਆ ਅਤੇ ਨਿਫਟੀ ਦਾ ਮਿਡਕੈਪ 100 ਇੰਡੈਕਸ 0.22 ਫੀਸਦੀ ਵਧਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.11 ਫੀਸਦੀ ਡਿੱਗਿਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕ, ਮੈਟਲ, ਆਈ.ਟੀ. ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 83 ਅੰਕ ਡਿੱਗ ਕੇ 26,559 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 0.08 ਫੀਸਦੀ , ਨਿਫਟੀ ਆਈ.ਟੀ. 'ਚ 0.67 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਫੈਡ ਦੇ ਫੈਸਲੇ ਤੋਂ ਬਾਅਦ ਕੱਲ੍ਹ ਦੇ ਕਾਰੋਬਾਰ 'ਚ ਡਾਓ 120 ਅੰਕ ਡਿੱਗ ਕੇ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ 'ਚ ਵੀ 1 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ ਨਿਫਟੀ ਵੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 0.25 ਫੀਸਦੀ ਵਧਾ ਕੇ 2 ਫੀਸਦੀ ਕਰ ਦਿੱਤੀਆਂ ਹਨ ਨਾਲ ਹੀ ਇਸ ਸਾਲ 2 ਵਾਰ ਦਰਾਂ ਹੋਰ ਵਧਾਉਣ ਦੇ ਸੰਕੇਤ ਦਿੱਤੇ ਹਨ। ਵਿਦੇਸ਼ੀ ਬਾਜ਼ਾਰ ਤੋਂ ਸੰਕੇਤਾਂ ਦੀ ਗੱਲ ਕਰੀਏ ਤਾਂ ਫੈਡ ਦੇ ਫੈਸਲੇ ਨਾਲ ਅਮਰੀਕੀ ਬਾਜ਼ਾਰ ਕੱਲ੍ਹ ਡਿੱਗ ਕੇ ਬੰਦ ਹੋਏ। ਡਾਓ 120 ਅੰਕ ਹੇਠਾਂ ਬੰਦ ਹੋਇਆ ਜਦਕਿ ਨੈਸਡੈਕ ਅਤੇ ਐੱਸ ਐਂਡ ਪੀ ਵੀ ਡਿੱਗ ਕੇ ਬੰਦ ਹੋਏ। ਫੈਡ ਦੇ ਦੋ ਹੋਰ ਵਾਧੇ ਦੇ ਸੰਕੇਤ ਨਾਲ ਅਮਰੀਕੀ ਬਾਜ਼ਾਰ ਡਰ ਗਏ ਹਨ।
ਟਾਪ ਗੇਨਰਸ
ਡਾ.ਰੈੱਡੀ ਲੈਬਸ, ਸਿਪਲਾ, ਲਿਊਪਿਨ, ਭਾਰਤੀ ਏਅਰਟੈੱਲ, ਹਿੰਡਾਲਕੋ, ਸਨ ਫਾਰਮਾ, ਇੰਫੋਸਿਸ, ਟਾਟਾ ਮੋਟਰਜ਼
ਟਾਪ ਲੂਜਰਸ
ਇੰਫੋਸਿਸ, ਐੱਚ.ਪੀ.ਸੀ.ਐੱਲ., ਭਾਰਤੀ ਇੰਫਰਾਟੈੱਲ, ਏਸ਼ੀਅਨ ਪੇਂਟਸ, ਐੱਸ.ਬੀ.ਆਈ, ਵਿਪਰੋ, ਐਕਸਿਸ ਬੈਂਕ, ਐੱਨ.ਟੀ.ਪੀ.ਸੀ.
ਰੁਪਏ ਦੀ ਮਜ਼ਬੂਤ ਸ਼ੁਰੂਆਤ, 10 ਪੈਸੇ ਵਧ ਕੇ 67.54 'ਤੇ ਖੁੱਲ੍ਹਿਆ
NEXT STORY