ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ 'ਚ ਰਾਸ਼ਨ ਕਾਰਡ ਧਾਰਕਾਂ ਲਈ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਤਾਂ ਜੋ ਯੋਗ ਲਾਭਪਾਤਰੀਆਂ ਦੀ ਪਛਾਣ ਨੂੰ ਆਧਾਰ ਨਾਲ ਜੋੜ ਕੇ ਜਾਅਲੀ ਰਾਸ਼ਨ ਕਾਰਡਾਂ ਨੂੰ ਰੋਕਿਆ ਜਾ ਸਕੇ। ਸਰਕਾਰ ਤੇ ਖੁਰਾਕ ਸਿਵਲ ਸਪਲਾਈ ਵਿਭਾਗ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਹਜ਼ਾਰਾਂ ਲੋਕ ਹੁਣ ਤੱਕ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕੇ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਨੇ ਸਖ਼ਤ ਰੁਖ਼ ਅਪਣਾਇਆ ਹੈ। ਹੁਣ ਸੂਬੇ 'ਚ ਦੁਬਾਰਾ 27,804 ਅਜਿਹੇ ਏਪੀਐੱਲ ਰਾਸ਼ਨ ਕਾਰਡਾਂ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ 'ਤੇ 5 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਦੇ ਈ-ਕੇਵਾਈਸੀ ਨਹੀਂ ਕੀਤੇ ਗਏ ਹਨ। ਇਸਦਾ ਸਿੱਧਾ ਅਸਰ ਇਨ੍ਹਾਂ ਪਰਿਵਾਰਾਂ ਨੂੰ ਉਪਲਬਧ ਸਸਤੇ ਰਾਸ਼ਨ ਦੀ ਸਹੂਲਤ 'ਤੇ ਪਵੇਗਾ, ਯਾਨੀ ਹੁਣ ਇਹ ਪਰਿਵਾਰ ਡਿਪੂਆਂ ਤੋਂ ਸਬਸਿਡੀ ਵਾਲੀਆਂ ਦਰਾਂ 'ਤੇ ਰਾਸ਼ਨ ਨਹੀਂ ਲੈ ਸਕਣਗੇ।
ਇਹ ਵੀ ਪੜ੍ਹੋ...ਅਣਪਛਾਤਿਆਂ ਨੇ ਸਰਪੰਚ ਦੇ ਸਿਰ 'ਚ ਗੋਲੀ ਮਾਰ ਕੇ ਕੀਤੀ ਹੱਤਿਆ
4401 ਲਾਭਪਾਤਰੀਆਂ ਨੂੰ NFSA ਅਧੀਨ ਵੀ ਰਾਸ਼ਨ ਨਹੀਂ ਮਿਲੇਗਾ
ਖੁਰਾਕ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (NFSA) ਅਧੀਨ ਆਉਣ ਵਾਲੇ ਪਰਿਵਾਰਾਂ ਲਈ ਵੀ e-KYC ਜ਼ਰੂਰੀ ਹੈ। ਵਰਤਮਾਨ 'ਚ ਰਾਜ ਭਰ 'ਚ NFSA ਸ਼੍ਰੇਣੀ 'ਚ 7,46,034 ਰਾਸ਼ਨ ਕਾਰਡ ਧਾਰਕ ਰਜਿਸਟਰਡ ਹਨ, ਜਿਨ੍ਹਾਂ 'ਚੋਂ ਲਾਭਪਾਤਰੀਆਂ ਦੀ ਕੁੱਲ ਗਿਣਤੀ 28,28,651 ਹੈ। ਇਨ੍ਹਾਂ ਵਿੱਚੋਂ 66,563 ਲਾਭਪਾਤਰੀਆਂ ਨੇ ਅਜੇ ਵੀ e-KYC ਨਹੀਂ ਕਰਵਾਇਆ ਹੈ। ਹਾਲਾਂਕਿ, ਸਰਕਾਰ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ e-KYC ਤੋਂ ਛੋਟ ਦਿੱਤੀ ਹੈ। ਅਜਿਹੇ ਛੋਟੇ ਬੱਚਿਆਂ ਦੀ ਗਿਣਤੀ 62,162 ਹੈ। ਇਸ ਦੇ ਬਾਵਜੂਦ 5 ਸਾਲ ਤੋਂ ਵੱਧ ਉਮਰ ਦੇ 4401 ਲਾਭਪਾਤਰੀ ਹਨ, ਜਿਨ੍ਹਾਂ ਦਾ e-KYC ਅਜੇ ਤੱਕ ਨਹੀਂ ਕੀਤਾ ਗਿਆ ਹੈ ਤੇ ਜਿਨ੍ਹਾਂ ਲਈ ਇਹ ਪ੍ਰਕਿਰਿਆ ਲਾਜ਼ਮੀ ਹੈ। ਉਹ ਹੁਣ ਰਾਸ਼ਨ ਵੰਡ ਤੋਂ ਵਾਂਝੇ ਰਹਿ ਜਾਣਗੇ
ਇਹ ਵੀ ਪੜ੍ਹੋ...ਅਚਾਨਕ ਡਿੱਗੀ ਸਰਕਾਰੀ ਸਕੂਲ ਦੀ ਛੱਤ, ਇਕ ਵਿਅਕਤੀ ਦੀ ਦਰਦਨਾਕ ਮੌਤ
ਸੂਬੇ 'ਚ 1,57,351 ਮੈਂਬਰਾਂ ਨੇ e-KYC ਨਹੀਂ ਕਰਵਾਇਆ
ਹਿਮਾਚਲ 'ਚ ਰਾਸ਼ਨ ਕਾਰਡ ਧਾਰਕਾਂ ਦੀ ਕੁੱਲ ਗਿਣਤੀ 11,98,130 ਹੈ। ਕੁੱਲ ਲਾਭਪਾਤਰੀਆਂ ਦੀ ਗਿਣਤੀ 40,47,391 ਹੈ। ਜਿਨ੍ਹਾਂ ਵਿੱਚੋਂ 1,57,351 ਮੈਂਬਰਾਂ ਨੇ ਅਜੇ ਤੱਕ ਈ-ਕੇਵਾਈਸੀ ਨਹੀਂ ਕਰਵਾਈ ਹੈ ਪਰ ਸਰਕਾਰ ਨੇ 5 ਸਾਲ ਤੋਂ ਘੱਟ ਉਮਰ ਦੇ ਮੈਂਬਰਾਂ ਨੂੰ ਈ-ਕੇਵਾਈਸੀ 'ਚ ਛੋਟ ਦਿੱਤੀ ਹੈ। ਸੂਬੇ 'ਚ 5 ਸਾਲ ਤੋਂ ਘੱਟ ਉਮਰ ਦੇ ਲਾਭਪਾਤਰੀਆਂ ਦੀ ਗਿਣਤੀ 1,29,547 ਹੈ। 5 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਦੀ ਗਿਣਤੀ 27,804 ਹੈ, ਜਿਨ੍ਹਾਂ ਲਈ ਈ-ਕੇਵਾਈਸੀ ਲਾਜ਼ਮੀ ਹੈ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਹੁਣ ਲੋਕਾਂ ਨੂੰ ਮਿਲੇਗੀ 125 ਯੂਨਿਟ ਮੁਫ਼ਤ ਬਿਜਲੀ, ਸੂਬਾ ਸਰਕਾਰ ਨੇ ਕਰ'ਤਾ ਐਲਾਨ
ਕੀ ਕਹਿੰਦੇ ਹਨ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ
ਖੁਰਾਕ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਰਾਮ ਕੁਮਾਰ ਗੌਤਮ ਨੇ ਕਿਹਾ ਕਿ ਏਪੀਐਲ ਪਰਿਵਾਰਾਂ ਦੇ ਉਨ੍ਹਾਂ ਮੈਂਬਰਾਂ ਦੇ ਰਾਸ਼ਨ ਕਾਰਡ ਜਿਨ੍ਹਾਂ ਨੇ ਈ-ਕੇਵਾਈਸੀ ਨਹੀਂ ਕਰਵਾਇਆ ਹੈ, ਬਲਾਕ ਕੀਤੇ ਜਾ ਰਹੇ ਹਨ। ਦੂਜੇ ਪਾਸੇ ਐਨਐਫਐਸਏ ਦੇ ਤਹਿਤ ਰਾਸ਼ਨ ਕਾਰਡ 'ਚ ਰਜਿਸਟਰਡ ਲਾਭਪਾਤਰੀ ਨੂੰ ਸਸਤੇ ਰਾਸ਼ਨ ਦੀ ਸਹੂਲਤ ਨਹੀਂ ਮਿਲੇਗੀ, ਜੇਕਰ ਉਹ ਈ-ਕੇਵਾਈਸੀ ਨਹੀਂ ਕਰਵਾਉਂਦਾ ਹੈ। ਇਸ ਸੰਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੜੀ ਦਾ ਜਬਰ ਜ਼ਿਨਾਹ ਮਗਰੋਂ ਕਤਲ ਕਰਨ ਵਾਲੇ ਦੋਸ਼ੀ ਦਾ ਐਨਕਾਊਂਟਰ
NEXT STORY