ਮੁੰਬਈ - ਬਾਜ਼ਾਰ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਯਾਨੀ 11 ਫਰਵਰੀ ਨੂੰ ਸੈਂਸੈਕਸ 1018.20 ਅੰਕ ਭਾਵ 1.32% ਦੀ ਗਿਰਾਵਟ ਨਾਲ 76,293.60 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ ਸਿਰਫ਼ 1 ਵਾਧੇ ਨਾਲ ਅਤੇ 29 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ।
![PunjabKesari](https://static.jagbani.com/multimedia/15_48_268235972bsebse-ll.jpg)
ਦੂਜੇ ਪਾਸੇ ਨਿਫਟੀ 'ਚ ਵੀ 309.80 ਅੰਕ ਭਾਵ 1.32% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ 23,071.80 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ 6 ਵਾਧੇ ਨਾਲ ਅਤੇ 44 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ ਹਨ। ਨਿਫਟੀ ਬੈਂਕ 577 ਅੰਕ ਡਿੱਗ ਕੇ 49,403 'ਤੇ ਬੰਦ ਹੋਇਆ ਹੈ। ਨਿਫਟੀ ਆਟੋ, ਮੈਟਲ ਅਤੇ ਆਈਟੀ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਐਨਰਜੀ ਅਤੇ PSU 'ਚ ਵੀ 2 ਫੀਸਦੀ ਤੋਂ ਜ਼ਿਆਦਾ ਦੀ ਵਿਕਰੀ ਦੇਖੀ ਗਈ ਹੈ।
![PunjabKesari](https://static.jagbani.com/multimedia/15_48_422924932nsense-ll.jpg)
ਏਸ਼ੀਆਈ ਬਾਜ਼ਾਰਾਂ ਲਈ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਕੋਰੀਆ ਦਾ ਕੋਸਪੀ 0.46% ਅਤੇ ਤਾਈਵਾਨ ਦਾ ਤਾਇਵਾਨ ਕੈਪੀਟਲਾਇਜੇਸ਼ਨ ਵੇਟਿਡ ਸਟਾਕ ਇੰਡੈਕਸ 0.64% ਉੱਪਰ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.16% ਹੇਠਾਂ ਕਾਰੋਬਾਰ ਕਰ ਰਿਹਾ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ 10 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 2,463.72 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 1,515.52 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
10 ਫਰਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.38 ਫੀਸਦੀ ਦੇ ਵਾਧੇ ਨਾਲ 44,470 'ਤੇ ਬੰਦ ਹੋਇਆ। S&P 500 ਇੰਡੈਕਸ 0.67% ਵਧ ਕੇ 6,066 'ਤੇ ਬੰਦ ਹੋਇਆ। ਨੈਸਡੈਕ ਇੰਡੈਕਸ 0.98% ਵਧਿਆ ਹੈ।
ਕੱਲ੍ਹ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 10 ਫਰਵਰੀ ਨੂੰ ਸੈਂਸੈਕਸ 548 ਅੰਕਾਂ ਦੀ ਗਿਰਾਵਟ ਨਾਲ 77,311 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 178 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 23,381 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸਟਾਕਾਂ 'ਚੋਂ 24 'ਚ ਗਿਰਾਵਟ ਅਤੇ 6 'ਚ ਤੇਜ਼ੀ ਰਹੀ। ਊਰਜਾ, ਆਈਟੀ ਅਤੇ ਮੈਟਲ ਸ਼ੇਅਰਾਂ 'ਚ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਟਾਟਾ ਸਟੀਲ ਅਤੇ ਪਾਵਰ ਗਰਿੱਡ ਦੇ ਸ਼ੇਅਰਾਂ 'ਚ 3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।
ਸ਼ੇਅਰ ਬਾਜ਼ਾਰ 'ਚ ਆ ਸਕਦੀ ਹੈ ਵੱਡੀ ਗਿਰਾਵਟ! 4 ਅਰਬ ਡਾਲਰ ਦੇ ਸ਼ੇਅਰਾਂ ਦਾ ਲਾਕ-ਅਪ ਪੀਰਿਅਡ ਖ਼ਤਮ
NEXT STORY