ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 17.87 ਅੰਕ ਭਾਵ 0.05 ਫੀਸਦੀ ਵਧ ਕੇ 32,615.05 'ਤੇ ਨਿਫਟੀ 19.35 ਅੰਕ ਭਾਵ 0.19 ਫੀਸਦੀ ਵਧ ਕੇ 10,063.45 'ਤੇ ਖੁੱਲ੍ਹਿਆ।
ਫਿਲਹਾਲ ਸੈਂਸੈਕਸ 135 ਅੰਕ ਭਾਵ 0.4 ਫੀਸਦੀ ਦੀ ਤੇਜ਼ੀ ਦੇ ਨਾਲ 32,732 ਦੇ ਪੱਧਰ 'ਤੇ ਅਤੇ ਨਿਫਟੀ 40 ਅੰਕ ਭਾਵ 0.4 ਫੀਸਦੀ ਦੀ ਉਛਾਲ ਦੇ ਨਾਲ 10,084 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.5 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਆਟੋ, ਐੱਫ.ਐੱਮ.ਸੀ.ਜੀ., ਆਈ.ਟੀ., ਮੈਟਲ, ਫਾਰਮਾ, ਪੀ.ਐੱਸ.ਯੂ ਬੈਂਕ, ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਦਿਸ ਰਹੀ ਹੈ। ਬੈਂਕ ਨਿਫਟੀ 0.25 ਫੀਸਦੀ ਦੇ ਵਾਧੇ ਨਾਲ 24,911 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਗੇਲ, ਅਰਬਿੰਦੋ, ਫਾਰਮਾ, ਬਾਸ਼, ਬਜਾਜ ਆਟੋ, ਬਜਾਜ, ਫਾਈਨੈਂਸ, ਲਾਰਸਨ, ਟਾਟਾ ਸਟੀਲ, ਭੇਲ, ਐੱਨ.ਟੀ.ਪੀ.ਸੀ., ਐੱਚ.ਯੂ.ਐੱਲ.
ਟਾਪ ਲੂਜਰਸ
ਭਾਰਤੀ ਇੰਫਰਾਟੇਲ, ਇੰਫੋਸਿਸ, ਟੇਕ ਮਹਿੰਦਰਾ, ਸਨ ਫਾਰਮਾ, ਟੀ.ਸੀ.ਐੱਸ., ਅਦਾਨੀ ਪੋਟਰਸ, ਆਈ.ਟੀ.ਸੀ.।
ਰੁਪਏ 'ਚ ਮਾਮੂਲੀ ਵਾਧੇ, 64.50 'ਤੇ ਖੁੱਲ੍ਹਿਆ
NEXT STORY