ਮੁੰਬਈ : ਭਾਰਤੀ ਅਰਥਵਿਵਸਥਾ ਲਈ ਚੰਗੀ ਖ਼ਬਰ ਹੈ। ਦਰਅਸਲ ਰੇਟਿੰਗ ਏਜੰਸੀਆਂ ਵੀ ਭਾਰਤ ਦੀ ਆਰਥਿਕਤਾ ਦੀ ਮਜ਼ਬੂਤੀ ਨੂੰ ਮੰਨ ਰਹੀਆਂ ਹਨ। ਘਰੇਲੂ ਰੇਟਿੰਗ ਏਜੰਸੀ ਇੰਡੀਆ ਰੇਟਿੰਗਜ਼ ਐਂਡ ਰਿਸਰਚ ਨੇ ਵਿੱਤੀ ਸਾਲ 2024-25 ਲਈ ਦੇਸ਼ ਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ 6.5 ਫ਼ੀਸਦੀ ਤੋਂ ਵਧਾ ਕੇ 7.1 ਫ਼ੀਸਦੀ ਕਰ ਦਿੱਤਾ ਹੈ। ਇਹ ਅਨੁਮਾਨ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 7 ਫ਼ੀਸਦੀ ਦੇ ਅਨੁਮਾਨ ਤੋਂ ਥੋੜ੍ਹਾ ਵੱਧ ਹੈ।
ਇਹ ਵੀ ਪੜ੍ਹੋ - UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ
ਘਰੇਲੂ ਰੇਟਿੰਗ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਸਰਕਾਰੀ ਪੂੰਜੀਕਰਨ, ਕਾਰਪੋਰੇਟ ਅਤੇ ਬੈਂਕਿੰਗ ਸੈਕਟਰ ਬੈਲੇਂਸ ਸ਼ੀਟਾਂ 'ਚ ਕਰਜ਼ੇ ਦੀ ਕਮੀ ਅਤੇ ਸ਼ੁਰੂਆਤੀ ਨਿੱਜੀ ਕਾਰਪੋਰੇਟ ਕੈਪੈਕਸ ਤੋਂ ਮਜ਼ਬੂਤ ਸਮਰਥਨ ਨੇ ਇਸ ਨੂੰ ਆਪਣੇ ਵਿਕਾਸ ਅਨੁਮਾਨ 'ਚ ਸੋਧ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਦੇ ਨਾਲ ਹੀ ਰੇਟਿੰਗ ਏਜੰਸੀ ਨੇ ਕਿਹਾ ਕਿ ਖਪਤ ਦੀ ਮੰਗ ਦੇ ਵਿਆਪਕ ਆਧਾਰ ਦੀ ਘਾਟ ਅਤੇ ਗਲੋਬਲ ਪੱਧਰ 'ਤੇ ਧੀਮੀ ਗਤੀ ਕਾਰਨ ਬਰਾਮਦ 'ਚ ਰੁਕਾਵਟਾਂ ਭਾਰਤ ਦੀ ਜੀਡੀਪੀ ਵਿਕਾਸ ਦਰ ਨੂੰ ਸੀਮਤ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਏਜੰਸੀ ਨੇ ਉਮੀਦ ਜਤਾਈ ਕਿ ਨਿੱਜੀ ਅੰਤਿਮ ਖਪਤ ਖ਼ਰਚੇ ਵਿੱਚ ਵਾਧਾ ਵਿੱਤੀ ਸਾਲ 2024-25 ਵਿੱਚ ਵੱਧ ਕੇ 7 ਫ਼ੀਸਦੀ ਹੋ ਜਾਵੇਗਾ, ਜੋ ਵਿੱਤੀ ਸਾਲ 2023-24 ਵਿੱਚ 3 ਫ਼ੀਸਦੀ ਸੀ। ਇਹ 3 ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਹੋਵੇਗਾ। ਇਸ ਰਿਪੋਰਟ ਵਿੱਚ ਵਰਤਮਾਨ ਖਪਤ ਦੀ ਮੰਗ ਨੂੰ ਬਹੁਤ ਜ਼ਿਆਦਾ ਤਿੱਖਾ ਦੱਸਦਿਆਂ ਕਿਹਾ ਗਿਆ ਹੈ ਕਿ ਇਹ ਉੱਚ ਆਮਦਨੀ ਸਮੂਹ ਨਾਲ ਸਬੰਧਤ ਪਰਿਵਾਰਾਂ ਦੁਆਰਾ ਵਸਤੂਆਂ ਅਤੇ ਸੇਵਾਵਾਂ ਦੀ ਵੱਡੇ ਪੱਧਰ 'ਤੇ ਖਪਤ ਦੁਆਰਾ ਚਲਾਇਆ ਜਾਂਦਾ ਹੈ, ਜਦੋਂ ਕਿ ਪੇਂਡੂ ਖਪਤ ਕਮਜ਼ੋਰ ਰਹਿੰਦੀ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਇੰਡੀਆ ਰੇਟਿੰਗਸ ਨੇ ਕਿਹਾ ਕਿ ਆਮ ਨਾਲੋਂ ਬਿਹਤਰ ਮਾਨਸੂਨ ਕਾਰਨ ਚਾਲੂ ਵਿੱਤੀ ਸਾਲ 'ਚ ਕਣਕ ਦੀ ਸਰਕਾਰੀ ਖਰੀਦ ਵਧ ਕੇ 3.7 ਕਰੋੜ ਟਨ ਹੋ ਸਕਦੀ ਹੈ। ਪਿਛਲੇ ਵਿੱਤੀ ਸਾਲ 'ਚ 2.6 ਕਰੋੜ ਟਨ ਕਣਕ ਦੀ ਖਰੀਦ ਹੋਈ ਸੀ।
ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੰਨਿਆ ਬਿਰਲਾ ਸੰਭਾਲੇਗੀ ਪਿਤਾ ਦਾ ਕਾਰੋਬਾਰ, ਪੋਸਟ ਸ਼ੇਅਰ ਕਰਦੇ ਕਿਹਾ-ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਫ਼ੈਸਲਾ
NEXT STORY