ਮੁੰਬਈ (ਭਾਸ਼ਾ) - ਆਈਟੀ ਸਟਾਕਾਂ 'ਚ ਖਰੀਦਦਾਰੀ ਅਤੇ ਗਲੋਬਲ ਬਾਜ਼ਾਰਾਂ 'ਚ ਮਜ਼ਬੂਤੀ ਕਾਰਨ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਾਂਕ 'ਚ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ 144.85 ਅੰਕ ਚੜ੍ਹ ਕੇ 59,433.20 'ਤੇ ਪਹੁੰਚ ਗਿਆ। ਦੂਜੇ ਪਾਸੇ NSE ਨਿਫਟੀ 35.55 ਅੰਕ ਚੜ੍ਹ ਕੇ 17,428.25 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਟਾਪ ਗੇਨਰਜ਼
ਮਹਿੰਦਰਾ ਐਂਡ ਮਹਿੰਦਰਾ, ਟੇਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਮੋਟਰਸ, ਸਨ ਫਾਰਮਾ, ਇਨਫੋਸਿਸ, ਐਚਸੀਐਲ ਟੈਕਨਾਲੋਜੀ, ਲਾਰਸਨ ਐਂਡ ਟੂਬਰੋ, ਐਚਡੀਐਫਸੀ, ਵਿਪਰੋ, ਟਾਈਟਨ, ਐਚਡੀਐਫਸੀ ਬੈਂਕ
ਇਹ ਵੀ ਪੜ੍ਹੋ : ਵਿਸ਼ਵ ਦਾ ਸਭ ਤੋਂ ਮਹਿੰਗਾ ਸਟਾਕ ਬਰਕਸ਼ਾਇਰ ਹੈਥਵੇ ਘਾਟੇ ਵਿੱਚ, ਵਾਰੇਨ ਬਫੇਟ ਨੇ ਸਰਕਾਰ ਨੂੰ ਦਿੱਤੀ ਸਲਾਹ
ਟਾਪ ਲੂਜ਼ਰਜ਼
ਭਾਰਤੀ ਸਟੇਟ ਬੈਂਕ, ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ,ਇੰਡਸਇੰਡ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ, ਜਾਪਾਨ, ਚੀਨ ਅਤੇ ਹਾਂਗਕਾਂਗ ਹਰੇ ਰੰਗ 'ਚ ਸਨ। ਸੋਮਵਾਰ ਨੂੰ ਸੈਂਸੈਕਸ 175.58 ਅੰਕ ਜਾਂ 0.30 ਫੀਸਦੀ ਡਿੱਗ ਕੇ 59,288.35 'ਤੇ ਬੰਦ ਹੋਇਆ ਸੀ, ਜਦਕਿ ਨਿਫਟੀ 73.10 ਅੰਕ ਜਾਂ 0.42 ਫੀਸਦੀ ਡਿੱਗ ਕੇ 17,392.70 'ਤੇ ਬੰਦ ਹੋਇਆ ਸੀ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.17 ਫੀਸਦੀ ਵਧ ਕੇ 82.59 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਇਹ ਵੀ ਪੜ੍ਹੋ : ਠੱਪ ਖੜ੍ਹੇ ਹਨ Indigo-GoFirst ਦੇ 50 ਜਹਾਜ਼, ਪਟੇ 'ਤੇ ਜਹਾਜ਼ ਲੈਣ ਲਈ ਮਜ਼ਬੂਰ ਏਅਰਲਾਈਨ ਕੰਪਨੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
SpiceJet ਫਲਾਈਟ ਦਾ ਇੰਜਣ ਬਲੇਡ ਟੁੱਟਿਆ, ਕਲਕੱਤਾ ਹਵਾਈ ਅੱਡੇ 'ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
NEXT STORY