ਮੁੰਬਈ (ਭਾਸ਼ਾ) — ਜੋ ਬਾਈਡੇਨ ਦੇ ਅਮਰੀਕੀ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਚੁੱਕਣ ਦੇ ਉਤਸ਼ਾਹ ਨਾਲ ਭਾਰਤੀ ਸ਼ੇਅਰ ਬਾਜ਼ਾਰਾਂ ਨੇ ਇਤਿਹਾਸ ਰਚਿਆ ਹੈ। ਰਿਲਾਇੰਸ ਇੰਡਸਟਰੀਜ਼, ਬਜਾਜ ਫਾਈਨੈਂਸ, ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿਚ ਤੇਜ਼ੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ’ਚ 300 ਅੰਕ ਦੀ ਤੇਜ਼ੀ ਨਾਲ ਪਹਿਲੀ ਵਾਰ 50,000 ਦਾ ਅੰਕੜਾ ਪਾਰ ਹੋਇਆ। ਸਕਾਰਾਤਮਕ ਆਲਮੀ ਰੁਝਾਨ ਨਾਲ ਬਾਜ਼ਾਰ ਦੀ ਭਾਵਨਾ ਨੂੰ ਵੀ ਮਜ਼ਬੂਤੀ ਮਿਲੀ। ਬੀਐਸਈ ਦਾ 30-ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 50,126.73 ਦੇ ਸਰਬੋਤਮ ਸਿਖਰ ’ਤੇ ਪਹੁੰਚ ਗਿਆ। ਬਾਅਦ ਵਿਚ ਇਹ 300.09 ਅੰਕ ਭਾਵ 0.60 ਪ੍ਰਤੀਸ਼ਤ ਦੇ ਵਾਧੇ ਨਾਲ 50,092.21 ਅੰਕ ’ਤੇ ਕਾਰੋਬਾਰ ਕਰ ਰਿਹਾ ਸੀ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 85.40 ਅੰਕ ਭਾਵ 0.58 ਫੀਸਦੀ ਦੀ ਤੇਜ਼ੀ ਨਾਲ 14,730.10 ਅੰਕ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਨਿਫਟੀ ਵੀ 14,738.30 ਦੇ ਉੱਚ-ਪੱਧਰ ’ਤੇ ਪਹੁੰਚ ਗਿਆ।
ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਹੋਇਆ ਵਾਧਾ
ਸੈਂਸੇਕਸ ਕੰਪਨੀਆਂ ਵਿਚੋਂ ਬਜਾਜ ਫਿਨਸਰਜ਼ ਦਾ ਸਟਾਕ ਸਭ ਤੋਂ ਵਧ ਚਾਰ ਪ੍ਰਤੀਸ਼ਤ ਤੱਕ ਵਧਿਆ। ਬਜਾਜ ਫਾਇਨਾਂਸ, ਰਿਲਾਇੰਸ ਇੰਡਸਟਰੀਜ਼, ਇੰਡਸਇੰਡ ਬੈਂਕ ਅਤੇ ਐਕਸਿਸ ਬੈਂਕ ਦੇ ਸ਼ੇਅਰ ਵੀ ਫਾਇਦੇਮੰਦ ’ਚ ਰਹੇ। ਦੂਜੇ ਪਾਸੇ ਟੀਸੀਐਸ, ਐਚਡੀਐਫਸੀ ਬੈਂਕ ਅਤੇ ਐਚਡੀਐਫਸੀ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਬਿਨਾਂ ਆਧਾਰ ਕਾਰਡ ਦੇ ਵੀ ਲੈ ਸਕਦੇ ਹੋ LPG ਗੈਸ ਸਿਲੰਡਰ ਸਬਸਿਡੀ ਦਾ ਲਾਭ, ਜਾਣੋ ਕਿਵੇਂ
NEXT STORY