ਮੁੰਬਈ - ਅੱਜ, ਹਫਤੇ ਦਾ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। ਦਿਨਭਰ ਦੇ ਉਤਾਰ-ਚੜ੍ਹਾਅ ਤੋਂ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 166.07 ਅੰਕ ਭਾਵ 0.32 ਪ੍ਰਤੀਸ਼ਤ ਦੀ ਤੇਜ਼ੀ ਨਾਲ 52,484.67 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 42.20 ਅੰਕ ਯਾਨੀ 0.27 ਪ੍ਰਤੀਸ਼ਤ ਦੇ ਵਾਧੇ ਨਾਲ 15,722.20 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ, ਬੀ ਐਸ ਸੀ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 580.59 ਅੰਕ ਭਾਵ 1.10% ਦੇ ਲਾਭ ਵਿਚ ਰਿਹਾ।
ਦਰਮਿਆਨੀਆਂ ਅਤੇ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਪ੍ਰਦਰਸ਼ਨ ਬਿਹਤਰ ਬਣਿਆ ਹੋਇਆ ਹੈ। ਇਸ ਦਾ ਕਾਰਨ ਇਨ੍ਹਾਂ ਕੰਪਨੀਆਂ ਦੀ ਬਿਹਤਰ ਕਮਾਈ ਦੀ ਉਮੀਦ ਨਾਲ ਨਿਵੇਸ਼ਕ ਆਕਰਸ਼ਿਤ ਹੋ ਰਹੇ ਹਨ। ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਸ਼ੰਘਾਈ, ਹਾਂਗਕਾਂਗ ਅਤੇ ਸੋਲ ਨੁਕਸਾਨ ਵਿਚ ਰਹੇ ਜਦੋਂਕਿ ਸੋਲ ਨੁਕਸਾਨ ਵਿਚ ਰਹੇ ਅਤੋ ਤੋਕਿਓ ਵਿਚ ਵਾਧੇ ਦਾ ਦੌਰ ਰਿਹਾ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਸਕਾਰਾਤਮਕ ਰੁਖ਼ ਰਿਹਾ। ਇਸ ਦਰਮਿਆਨ ਗਲੋਬਲ ਤੇਲ ਬ੍ਰੇਂਟ ਕਰੂਡ ਮਾਮੂਲੀ ਗਿਰਾਵਟ ਦੇ ਨਾਲ 75.79 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਟਾਪ ਗੇਨਰਜ਼
ਰਿਲਾਇੰਸ ਇੰਡਸਟਰੀਜ਼ ਦਾ ਸਟਾਕ ਇਕ ਫੀਸਦੀ ਵਧ ਕੇ ਸੈਂਸੈਕਸ ਦੇ ਸ਼ੇਅਰਾਂ 'ਚ ਸਭ ਤੋਂ ਵੱਡਾ ਫਾਇਦਾ ਰਿਹਾ।
ਆਈ.ਸੀ.ਆਈ.ਸੀ.ਆਈ. ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਐਚ.ਡੀ.ਐਫ.ਸੀ., ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਬਜਾਜ ਵਿੱਤ, ਟਾਈਟਨ, ਇਨਫੋਸਿਸ
ਟਾਪ ਲੂਜ਼ਰਜ਼
ਟਾਟਾ ਸਟੀਲ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਸਨ ਫਾਰਮਾ, ਬਜਾਜ ਆਟੋ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Paytm ਦੇਵੇਗਾ 50 ਕਰੋੜ ਰੁਪਏ ਦਾ ਕੈਸ਼ਬੈਕ, ਜਾਣੋ ਕਿਸ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ
NEXT STORY