ਮੁੰਬਈ : ਮਿਸ਼ਰਤ ਗਲੋਬਲ ਰੁਝਾਨਾਂ ਵਿਚਕਾਰ, ਭਾਰਤੀ ਸਟਾਕ ਮਾਰਕੀਟ ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਵਪਾਰਕ ਸੈਸ਼ਨ ਵਿੱਚ ਉੱਚ ਪੱਧਰ 'ਤੇ ਖੁੱਲ੍ਹੇ ਅਤੇ ਬਾਜ਼ਾਰ ਬੰਦ ਵੀ ਵਾਧੇ ਨਾਲ ਹੋਏ। ਨਿਫਟੀ ਨੇ ਆਪਣੀ ਤਿੰਨ ਦਿਨਾਂ ਦੀ ਗਿਰਾਵਟ ਦੀ ਲੜੀ ਤੋੜੀ। ਆਈਟੀ, ਧਾਤ ਅਤੇ ਫਾਰਮਾਸਿਊਟੀਕਲ ਸਟਾਕਾਂ ਵਿੱਚ ਖਰੀਦਦਾਰੀ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਹੋਇਆ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 319.07 ਅੰਕ ਭਾਵ 0.38% ਦੇ ਵਾਧੇ ਨਾਲ 83,535.35 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 18 ਸਟਾਕ ਵਾਧੇ ਨਾਲ ਅਤੇ 12 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਕਿੰਨੇ ਹੋਏ 24K-22K ਸੋਨੇ ਦੇ ਭਾਅ

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 82.05 ਅੰਕ ਭਾਵ 0.32% ਦੇ ਵਾਧੇ ਨਾਲ 25,574.35 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ ਲਗਾਤਾਰ ਤੀਜੇ ਦਿਨ ਹਰੇ ਨਿਸ਼ਾਨ ਵਿੱਚ ਬੰਦ ਹੋਇਆ। ਬੈਂਕ ਨਿਫਟੀ 61 ਅੰਕ ਵਧ ਕੇ 57,938 'ਤੇ ਬੰਦ ਹੋਇਆ। ਮੁਦਰਾ ਬਾਜ਼ਾਰ ਵਿੱਚ, ਰੁਪਿਆ 4 ਪੈਸੇ ਕਮਜ਼ੋਰ ਹੋ ਕੇ 88.70/$ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : RBI ਦਾ ਵੱਡਾ ਕਦਮ, ਹੁਣ ਬੱਚੇ ਵੀ ਬੈਂਕ ਖਾਤੇ ਤੋਂ ਬਿਨਾਂ ਕਰ ਸਕਣਗੇ UPI ਪੇਮੈਂਟ, ਜਾਣੋ ਕਿਵੇਂ
ਗਲੋਬਲ ਬਾਜ਼ਾਰ
ਏਸ਼ੀਅਨ ਬਾਜ਼ਾਰ ਸੋਮਵਾਰ ਨੂੰ ਉੱਚ ਪੱਧਰ 'ਤੇ ਖੁੱਲ੍ਹੇ। ਏਆਈ ਸਟਾਕਾਂ ਦੇ ਉੱਚ ਮੁੱਲਾਂਕਣ 'ਤੇ ਪਿਛਲੇ ਹਫ਼ਤੇ ਦੇ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਨੇ ਰਾਹਤ ਦਾ ਸਾਹ ਲਿਆ। ਜਾਪਾਨ ਦਾ ਨਿੱਕੇਈ 225 ਇੰਡੈਕਸ 0.9%, ਦੱਖਣੀ ਕੋਰੀਆ ਦਾ KOSPI 2.5% ਅਤੇ ਹਾਂਗ ਕਾਂਗ ਦਾ ਹੈਂਗ ਸੇਂਗ 0.33% ਵਧਿਆ। ਇਸ ਦੌਰਾਨ, ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ। S&P 500 0.13% ਵਧਿਆ, ਡਾਓ ਜੋਨਸ 0.16% ਵਧਿਆ, ਜਦੋਂ ਕਿ ਤਕਨਾਲੋਜੀ-ਭਾਰੀ ਨੈਸਡੈਕ 0.21% ਹੇਠਾਂ ਬੰਦ ਹੋਇਆ।
ਇਹ ਵੀ ਪੜ੍ਹੋ : ਹੁਣ ਚਾਂਦੀ ਵੀ ਬਣੇਗੀ ਔਖੇ ਸਮੇਂ ਦਾ ਸਹਾਰਾ, 2026 ਤੋਂ ਲਾਗੂ ਹੋਣਗੇ ਨਵੇਂ ਨਿਯਮ
ਇਹ ਵੀ ਪੜ੍ਹੋ : Digital Gold ਖ਼ਰੀਦਦਾਰ ਸਾਵਧਾਨ! ਸੇਬੀ ਨੇ ਜਾਰੀ ਕੀਤੀ ਵੱਡੀ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਰਥਿਕ ਬਰਬਾਦੀ ਦੇ ਸੰਕੇਤ, ਬਾਜ਼ਾਰ 'ਚ ਆਉਣ ਵਾਲਾ ਹੈ ਤੂਫਾਨ! ਕਿਓਸਾਕੀ ਨੇ ਨਕਲੀ ਕਰੰਸੀ 'ਤੇ ਪ੍ਰਗਟ ਕੀਤੀ ਚਿੰਤਾ
NEXT STORY