ਮੁੰਬਈ - ਟਰੰਪ ਨੇ ਦੁਨੀਆ ਦੇ ਸਾਰੇ ਦੇਸ਼ਾਂ 'ਤੇ ਵੱਡਾ ਟੈਰਿਫ ਲਗਾ ਦਿੱਤਾ ਹੈ। ਬੁੱਧਵਾਰ ਰਾਤ ਨੂੰ ਉਨ੍ਹਾਂ ਨੇ ਭਾਰਤ 'ਤੇ 26 ਫੀਸਦੀ ਅਤੇ ਚੀਨ 'ਤੇ 34 ਫੀਸਦੀ ਦੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅੱਜ ਨਿਫਟੀ ਦੀ ਹਫਤਾਵਾਰੀ ਮਿਆਦ 'ਤੇ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ 500 ਅੰਕ ਡਿੱਗ ਗਿਆ ਸੀ। ਇਸ ਦੇ ਨਾਲ ਹੀ ਨਿਫਟੀ ਵੀ 130 ਅੰਕ ਡਿੱਗ ਗਿਆ। ਅੱਜ ਕਲੋਜ਼ਿੰਗ ਦੇ ਸਮੇਂ ਸੈਂਸੈਕਸ 322.08 ਅੰਕ ਭਾਵ 0.42% ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 76,295.36 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 12 ਸਟਾਕ ਵਾਧੇ ਨਾਲ ਅਤੇ 18 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ 'ਚ ਕਰੀਬ 82.25 ਅੰਕ ਭਾਵ 0.35% ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 23,250.10 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈਟੀ, ਆਟੋ ਅਤੇ ਬੈਂਕਿੰਗ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਨਿਫਟੀ ਵਿਚ 2,057 ਸਟਾਕ ਵਾਧੇ ਨਾਲ , 829 ਸਟਾਕ ਗਿਰਾਵਟ ਨਾਲ ਅਤੇ 77 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 2 ਅਪ੍ਰੈਲ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 1,538 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੇ ਨਾਲ ਹੀ ਘਰੇਲੂ ਨਿਵੇਸ਼ਕਾਂ (DIIs) ਨੇ 2,808 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਅੱਜ ਆਈਟੀ, ਆਟੋ ਅਤੇ ਬੈਂਕਿੰਗ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਟੀਸੀਐਸ, ਐਚਸੀਐਲ ਟੈਕ ਅਤੇ ਟੈਕ ਮਹਿੰਦਰਾ ਦੇ ਸ਼ੇਅਰ ਲਗਭਗ 4% ਡਿੱਗ ਗਏ। ਪਾਵਰ ਅਤੇ ਫਾਰਮਾ ਦੇ ਸ਼ੇਅਰਾਂ 'ਚ ਵਾਧਾ ਹੋਇਆ।
ਏਸ਼ੀਆਈ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 2.77 ਫੀਸਦੀ, ਚੀਨ ਦਾ ਸ਼ੰਘਾਈ ਕੰਪੋਜ਼ਿਟ 0.24 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 1.52 ਫੀਸਦੀ ਡਿੱਗਿਆ।
2 ਅਪ੍ਰੈਲ ਨੂੰ ਅਮਰੀਕਾ ਦਾ ਡਾਓ ਜੋਂਸ 0.56 ਫੀਸਦੀ ਵਧ ਕੇ 42,225 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 0.87% ਵਧਿਆ, ਜਦੋਂ ਕਿ S&P 500 ਇੰਡੈਕਸ 0.67% ਵੱਧ ਕੇ ਬੰਦ ਹੋਇਆ।
ਬਾਜ਼ਾਰ ਵਿਚ ਗਿਰਾਵਟ ਦੇ ਮੁੱਖ ਕਾਰਨ
ਅਮਰੀਕਾ ਨੇ ਭਾਰਤ 'ਤੇ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤ ਤੋਂ ਇਲਾਵਾ ਚੀਨ 'ਤੇ 34 ਫੀਸਦੀ, ਯੂਰਪੀ ਸੰਘ 'ਤੇ 20 ਫੀਸਦੀ, ਦੱਖਣੀ ਕੋਰੀਆ 'ਤੇ 25 ਫੀਸਦੀ, ਜਾਪਾਨ 'ਤੇ 24 ਫੀਸਦੀ, ਵੀਅਤਨਾਮ 'ਤੇ 46 ਫੀਸਦੀ ਅਤੇ ਤਾਈਵਾਨ 'ਤੇ 32 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਲਗਾਤਾਰ ਭਾਰਤੀ ਸ਼ੇਅਰ ਬਾਜ਼ਾਰ ਤੋਂ ਪੈਸਾ ਕਢਵਾ ਰਹੇ ਹਨ। ਇਹ ਵਿਕਰੀ ਬਾਜ਼ਾਰ ਵਿੱਚ ਦਬਾਅ ਵਧਾਉਣ ਦਾ ਇੱਕ ਵੱਡਾ ਕਾਰਨ ਹੋ ਸਕਦੀ ਹੈ, ਖਾਸ ਤੌਰ 'ਤੇ ਜੇਕਰ ਨਿਵੇਸ਼ਕ ਦੂਜੇ ਬਾਜ਼ਾਰਾਂ ਵੱਲ ਮੁੜ ਰਹੇ ਹਨ।
ਵਿਸ਼ਵ ਆਰਥਿਕ ਮੰਦੀ ਦੇ ਡਰ ਅਤੇ 2025 ਦੀ ਪਹਿਲੀ ਤਿਮਾਹੀ ਵਿੱਚ ਯੂਐਸ ਜੀਡੀਪੀ ਦੇ 2.8% ਤੱਕ ਡਿੱਗਣ ਦੀ ਭਵਿੱਖਬਾਣੀ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਘਟਾ ਦਿੱਤਾ ਹੈ। ਇਸ ਨਾਲ ਸ਼ੇਅਰ ਬਾਜ਼ਾਰ 'ਚ ਅਸਥਿਰਤਾ ਵਧ ਰਹੀ ਹੈ।
ਬੀਤੇ ਦਿਨ ਬਜ਼ਾਰ ਦਾ ਹਾਲ
ਕੱਲ੍ਹ ਯਾਨੀ 2 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਰਹੀ। ਸੈਂਸੈਕਸ 592 ਅੰਕ ਵਧ ਕੇ 76,617 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਚ 166 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ, ਇਹ 23,332 ਦੇ ਪੱਧਰ 'ਤੇ ਬੰਦ ਹੋਇਆ।
ਖੁਸ਼ਖਬਰੀ: PPF ਖਾਤਾਧਾਰਕਾਂ ਲਈ ਵੱਡੀ ਰਾਹਤ, ਹੁਣ ਇਸ ਚੀਜ਼ ਨੂੰ ਬਦਲਣ 'ਤੇ ਨਹੀਂ ਲੱਗੇਗਾ ਕੋਈ ਚਾਰਜ
NEXT STORY