ਨਵੀਂ ਦਿੱਲੀ — ਗਲੋਬਲ ਬਾਜ਼ਾਰਾਂ ’ਚ ਮਿਲੇ-ਜੁਲੇ ਸੰਕੇਤਾਂ ਵਿਚਕਾਰ ਅੱਜ ਘਰੇਲੂ ਸ਼ੇਅਰ-ਬਾਜ਼ਾਰ ਦੀ ਸ਼ੁਰੂਆਤ ਸਪਾਟ ਪੱਧਰ ’ਤੇ ਹੋਈ ਹੈ। ਬਾਜ਼ਾਰ ਖੁੱਲ੍ਹਣ ਦੇ ਤੁਰੰਤ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 77 ਅੰਕ ਭਾਵ 0.16 ਫ਼ੀਸਦੀ ਦੀ ਗਿਰਾਵਟ ਨਾਲ 49,415 ਅੰਕ ’ਤੇ ਰਿਹਾ। ਇਸ ਦੇ ਨਾਲ ਹੀ ਨਿਫਟੀ ਵੀ 12 ਅੰਕ ਭਾਵ 0.08 ਫ਼ੀਸਦੀ ਦੀ ਗਿਰਾਵਟ ਨਾਲ 14,553 ਅੰਕ ’ਤੇ ਰਿਹਾ। ਦਸੰਬਰ ਤਿਮਾਹੀ ’ਚ ਇਨਫੋਸਿਸ ਦੇ ਸ਼ਾਨਦਾਰ ਨਤੀਜਿਆਂ ਦੇ ਬਾਅਦ ਇਸ ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਦਰਅਸਲ ਤਿਮਾਹੀ ਨਤੀਜਿਆਂ ਤੋਂ ਬਾਅਦ ਇੰਨਫੋਸਿਸ ਦੇ ਸ਼ੇਅਰਾਂ ’ਚ ਮੁਨਾਫ਼ਾ ਵਸੂਲੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਹਫਤੇ ਸੈਂਸੈਕਸ 913.53 ਅੰਕ ਭਾਵ 1.90 ਪ੍ਰਤੀਸ਼ਤ ਦੀ ਤੇਜ਼ੀ ਅਤੇ ਨਿਫਟੀ ਵਿਚ 328.75 ਅੰਕ ਯਾਨੀ 2.34 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲੀ।
ਅੱਜ 843 ਸ਼ੇਅਰਾਂ 'ਚ ਤੇਜ਼ੀ ਆਈ ਅਤੇ 510 ਸਟਾਕ ਗਿਰਾਵਟ ਵਿਚ ਰਹੇ। 64 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਹਾਲਾਂਕਿ, ਨਿਵੇਸ਼ਕ ਕੇਂਦਰੀ ਬਜਟ ਤੋਂ ਪਹਿਲਾਂ ਨਿਵੇਸ਼ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਮਾਰਕੀਟ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਵਾਰ ਦਾ ਬਜਟ ਕੋਰੋਨਾ ਦੇ ਕਾਰਨ ਉਮੀਦ ਅਨੁਸਾਰ ਨਹੀਂ ਹੋਵੇਗਾ, ਜਿਸ ਕਾਰਨ ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਜਾਰੀ ਹਨ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਟਾਪ ਗੇਨਰਜ਼
ਐਸ.ਬੀ.ਆਈ. ਲਾਈਫ, ਓ.ਐਨ.ਜੀ.ਸੀ., ਈਚਰ ਮੋਟਰਜ਼, ਐਚ.ਡੀ.ਐਫ.ਸੀ. ਬੈਂਕ ,ਟੀ.ਸੀ.ਐਸ.
ਟਾਪ ਲੂਜ਼ਰਜ਼
ਟੇਕ ਮਹਿੰਦਰਾ, ਐਮ ਐਂਡ ਐਮ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ
ਸੈਕਟਰਲ ਇੰਡੈਕਸ
ਅੱਜ ਆਈ ਟੀ, ਮੈਟਲ, ਵਿੱਤ ਸੇਵਾਵਾਂ, ਬੈਂਕਾਂ, ਪੀਐਸਯੂ ਬੈਂਕਾਂ ਅਤੇ ਪ੍ਰਾਈਵੇਟ ਬੈਂਕ ਲਾਲ ਨਿਸ਼ਾਨ 'ਤੇ ਖੁੱਲ੍ਹੇ। ਉਸੇ ਸਮੇਂ, ਫਾਰਮਾ, ਮੀਡੀਆ, ਐਫਐਮਸੀਜੀ, ਰੀਅਲਟੀ ਅਤੇ ਆਟੋ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ।
ਅਮਰੀਕਾ ਨੇ H1B ਵੀਜ਼ਾ 'ਚ ਕੀਤੀ ਸੋਧ, ਹੁਣ ਹੁਨਰਮੰਦ ਕਾਮਿਆਂ ਨੂੰ ਮਿਲੇਗੀ ਪਹਿਲ
NEXT STORY