ਮੁੰਬਈ — ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਸਟਾਕ ਮਾਰਕੀਟ ਵਾਧੇ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 212.75 ਅੰਕ ਭਾਵ 0.50 ਪ੍ਰਤੀਸ਼ਤ ਦੇ ਵਾਧੇ ਨਾਲ 42810.18 ਦੇ ਪੱਧਰ 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 66.10 ਅੰਕ ਭਾਵ 0.53% ਦੀ ਤੇਜ਼ੀ ਨਾਲ 12527.15 ਦੇ ਪੱਧਰ ਤੋਂ ਸ਼ੁਰੂ ਹੋਇਆ ਹੈ।
ਇੰਡੈਕਸ ਨੇ ਸਾਲ 2020 ਵਿਚ ਹੋਏ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੈ। ਇਹ 1 ਜਨਵਰੀ 2020 ਨੂੰ 41,306.02 'ਤੇ ਬੰਦ ਹੋਇਆ ਸੀ। ਅਮਰੀਕੀ ਚੋਣਾਂ ਵਿਚ ਜੋ ਬਾਇਡੇਨ ਦੀ ਜਿੱਤ ਦਾ ਪ੍ਰਭਾਵ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਸਟਾਕ ਮਾਰਕੀਟ ਪਿਛਲੇ ਛੇ ਵਪਾਰਕ ਸੈਸ਼ਨ ਤੇਜ਼ੀ ਨਾਲ ਬੰਦ ਹੋ ਰਿਹਾ ਹੈ। ਹਾਲਾਂਕਿ ਵਿਸ਼ਲੇਸ਼ਕਾਂ ਅਨੁਸਾਰ ਬਾਜ਼ਾਰ ਵਿਚ ਅਜੇ ਹੋਰ ਅਸਥਿਰਤਾ ਜਾਰੀ ਰਹੇਗੀ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਇਹੀ ਵੀ ਦੇਖੋ : ਮਿਊਚੁਅਲ ਫੰਡਾਂ ਦੀ ਖਰੀਦ-ਵਿਕਰੀ ਦਾ ਅੱਜ ਤੋਂ ਬਦਲਿਆ ਸਮਾਂ, ਨੋਟ ਕਰੋ ਟਾਈਮ
ਟਾਪ ਗੇਨਰਜ਼
ਐਚ.ਸੀ.ਐਲ. ਟੇਕ, ਸ਼੍ਰੀ ਸੀਮੈਂਟ, ਐਕਸਿਸ ਬੈਂਕ, ਸਿਪਲਾ ਅਤੇ ਟੇਕ ਮਹਿੰਦਰਾ ਦੀ ਤੇਜ਼ ਰਫਤਾਰ ਨਾਲ ਸ਼ੁਰੂਆਤ ਹੋਈ।
ਟਾਪ ਲੂਜ਼ਰਜ਼
ਇੰਫੋਸਿਸ, ਡਾਕਟਰ ਰੈਡੀ, ਡਿਵਿਸ ਲੈਬ
ਸੈਕਟਰਲ ਇੰਡੈਕਸ
ਫਾਰਮਾ ਅਤੇ ਆਈ.ਟੀ. ਤੋਂ ਇਲਾਵਾ ਸਾਰੇ ਸੈਕਟਰ ਹਰੇ ਪੱਧਰ 'ਤੇ ਖੁੱਲ੍ਹੇ। ਇਨ੍ਹਾਂ ਵਿਚ ਬੈਂਕ, ਵਿੱਤ ਸੇਵਾਵਾਂ, ਪ੍ਰਾਈਵੇਟ ਬੈਂਕ, ਧਾਤ, ਰੀਅਲਟੀ, ਪੀ.ਐਸ.ਯੂ. ਬੈਂਕ, ਮੀਡੀਆ, ਐਫ.ਐਮ.ਸੀ.ਜੀ., ਆਟੋ
ਇਹੀ ਵੀ ਦੇਖੋ : ਦੀਵਾਲੀ 'ਤੇ ਤੋਹਫ਼ੇ ਲੈਣਾ ਅਤੇ ਦੇਣਾ ਪੈ ਸਕਦਾ ਹੈ ਮਹਿੰਗਾ! ਜਾਣੋ ਕਿਵੇਂ
ਕੋਲਾ ਖਾਨਾਂ ਦੀ ਨੀਲਾਮੀ ’ਚ ਵਿਕੇ 19 ਬਲਾਕਾਂ ਤੋਂ ਸਾਲਾਨਾ 7,000 ਕਰੋੜ ਦਾ ਮਾਲੀਆ ਮਿਲਣ ਦੀ ਉਮੀਦ
NEXT STORY