ਨਵੀਂ ਦਿੱਲੀ — ਦੀਵਾਲੀ ਆਉਣ ਨੂੰ ਸਿਰਫ਼ ਕੁਝ ਦਿਨ ਹੀ ਬਚੇ ਹਨ। ਇਨ੍ਹਾਂ ਦਿਨਾਂ 'ਚ ਭਾਰਤੀ ਪਰੰਪਰਾ ਮੁਤਾਬਕ ਤੋਹਫ਼ੇ ਲੈਣ ਅਤੇ ਦੇਣ ਦਾ ਰਿਵਾਜ਼ ਹੈ। ਸੋ ਤੋਹਫ਼ੇ ਲੈਣ ਅਤੇ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਗਿਫਟ ਟੈਕਸ ਬਾਰੇ ਮੁਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਜਾਣਕਾਰੀ ਦੀ ਅਣਹੋਂਦ ਵਿਚ ਤੁਹਾਡੀ ਟੈਕਸ ਦੇਣਦਾਰੀ ਉਮੀਦ ਨਾਲੋਂ ਵਧੇਰੇ ਹੋ ਸਕਦੀ ਹੈ ਜਾਂ ਤੁਹਾਡੇ 'ਤੇ ਟੈਕਸ ਚੋਰੀ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਦਰਅਸਲ ਗਿਫਟ ਟੈਕਸ ਐਕਟ ਅਪ੍ਰੈਲ 1958 ਵਿਚ ਕੇਂਦਰ ਸਰਕਾਰ ਦੁਆਰਾ ਲਾਗੂ ਕੀਤਾ ਗਿਆ ਸੀ, ਜਿਸ ਵਿਚ ਕੁਝ ਖ਼ਾਸ ਹਾਲਤਾਂ ਵਿਚ ਤੋਹਫ਼ੇ 'ਤੇ ਟੈਕਸ ਲਗਾਉਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਇਸ ਨੂੰ ਅਕਤੂਬਰ 1998 ਵਿਚ ਖ਼ਤਮ ਕਰ ਦਿੱਤਾ ਗਿਆ ਸੀ ਪਰ ਇਸ ਨੂੰ ਕੇਂਦਰ ਸਰਕਾਰ ਨੇ 2004 ਵਿਚ ਇਕ ਵਾਰ ਫਿਰ ਇਨਕਮ ਟੈਕਸ ਦੀਆਂ ਵਿਵਸਥਾਵਾਂ ਵਿਚ ਸ਼ਾਮਲ ਕੀਤਾ ਸੀ। ਸਾਲ 2017-18 ਵਿਚ ਜਾਰੀ ਆਈ.ਟੀ.ਆਰ. ਨੋਟੀਫਿਕੇਸ਼ਨ ਵਿਚ ਟੈਕਸਦਾਤਾਵਾਂ ਦੁਆਰਾ ਪ੍ਰਾਪਤ ਕੀਤੇ ਤੋਹਫ਼ਿਆਂ ਦਾ ਖੁਲਾਸਾ ਕਰਨਾ ਲਾਜ਼ਮੀ ਕੀਤਾ ਗਿਆ ਸੀ। ਆਓ ਹੁਣ ਗਿਫਟ ਟੈਕਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਸਮਝੀਏ।
- ਜੇ ਤੁਹਾਨੂੰ ਕਿਸੇ ਮਿੱਤਰ ਜਾਂ ਅਣਜਾਣ ਵਿਅਕਤੀ ਤੋਂ ਇਕ ਵਿੱਤੀ ਸਾਲ ਵਿਚ 50 ਹਜ਼ਾਰ ਰੁਪਏ ਦਾ ਨਕਦ ਤੋਹਫ਼ਾ ਮਿਲਦਾ ਹੈ ਤਾਂ ਇਸ 'ਤੇ ਕੋਈ ਟੈਕਸ ਨਹੀਂ ਹੈ।
- ਜੇ ਉਪਹਾਰ ਵਿਚ ਦਿੱਤੀ ਗਈ ਨਕਦ ਰਾਸ਼ੀ 50 ਹਜ਼ਾਰ ਦੀ ਹੱਦ ਨੂੰ ਪਾਰ ਕਰ ਜਾਂਦੀ ਹੈ ਤਾਂ ਇਸ ਲਈ ਤੁਹਾਨੂੰ ਹੋਰ ਸਰੋਤਾਂ ਤੋਂ ਆਮਦਨੀ ਵਜੋਂ ਸਾਰੀ ਰਕਮ 'ਤੇ ਟੈਕਸ ਦੇਣਾ ਪਏਗਾ।
- ਇਸ ਦੇ ਨਾਲ ਹੀ ਇੱਕ ਪਰਿਵਾਰਕ ਮੈਂਬਰ ਅਤੇ ਇੱਕ ਰਿਸ਼ਤੇਦਾਰ ਦੁਆਰਾ ਪ੍ਰਾਪਤ ਕੀਤੇ ਤੋਹਫ਼ੇ ਵਿਚ 50 ਹਜ਼ਾਰ ਰੁਪਏ ਦੀ ਸੀਮਾ ਲਾਗੂ ਨਹੀਂ ਹੈ ਅਤੇ ਨਾਲ ਹੀ ਵਿਆਹ ਸਮਾਰੋਹ ਅਤੇ ਵਸੀਅਤ ਦੇ ਤੌਰ 'ਤੇ ਪ੍ਰਾਪਤ ਕੀਤੇ ਤੋਹਫੇ 'ਤੇ ਵੀ ਕੋਈ ਟੈਕਸ ਨਹੀਂ ਹੈ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਹੋਰ ਵਧ ਸਕਦੀਆਂ ਹਨ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ! ਇਸ ਸਾਲ ਰਾਹਤ ਦੀ ਕੋਈ ਉਮੀਦ ਨਹੀਂ
ਤੋਹਫ਼ੇ 'ਚ ਪ੍ਰਾਪਤ ਕੀਤੀ ਜਾਇਦਾਦ ਉੱਤੇ ਟੈਕਸ
ਜੇ ਤੁਸੀਂ ਕਿਸੇ ਕੋਲੋਂ ਤੋਹਫ਼ੇ ਵਜੋਂ ਕੋਈ ਜਾਇਦਾਦ ਪ੍ਰਾਪਤ ਕਰਦੇ ਹੋ। ਇਸ ਲਈ ਉਸ 'ਤੇ ਟੈਕਸ ਦਾ ਮੁਲਾਂਕਣ ਸਰਕਲ ਦਰ (ਭਾਵ ਸਟੈਂਪ ਡਿਊਟੀ) ਦੇ ਅਧਾਰ ਕੀਤਾ ਜਾਂਦਾ ਹੈ। ਇਸ ਵਿਚ ਵੀ ਰਿਸ਼ਤੇਦਾਰ ਜਾਂ ਪਰਿਵਾਰ ਦੁਆਰਾ ਪ੍ਰਾਪਤ ਕੀਤੀ ਜਾਇਦਾਦ 'ਤੇ ਕੋਈ ਟੈਕਸ ਨਹੀਂ ਭਰਨਾ ਪੈਂਦਾ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ 'ਚ ਘੱਟ ਹੋਈ ਵਿਦੇਸ਼ੀ ਸ਼ਰਾਬ ਦੀ ਵਿਕਰੀ, ਸੇਲ 9 ਫ਼ੀਸਦੀ ਡਿੱਗੀ
ਬੀ. ਐੱਸ. ਈ. ਨੂੰ ਦੂਜੀ ਤਿਮਾਹੀ 'ਚ 46.81 ਕਰੋੜ ਰੁ: ਦਾ ਮੁਨਾਫਾ
NEXT STORY