ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਅਤੇ ਕਾਰਪੋਰੇਟ ਨਤੀਜਿਆਂ ਦੇ ਸੀਜ਼ਨ ਵਿਚਕਾਰ ਬੁੱਧਵਾਰ ਨੂੰ ਵੀ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 240.22 ਅੰਕ ਯਾਨੀ 0.49 ਫ਼ੀਸਦੀ ਦੀ ਤੇਜ਼ੀ ਨਾਲ 49,184.36 ਦੇ ਪੱਧਰ 'ਤੇ ਖੁੱਲ੍ਹਾ ਹੈ। ਐੱਨ. ਐੱਸ. ਈ. ਨਿਫਟੀ ਨੇ 74.10 ਅੰਕ ਯਾਨੀ 0.51 ਫ਼ੀਸਦੀ ਦੀ ਮਜਬੂਤੀ ਨਾਲ 14,727.15 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਐਕਸਿਸ ਬੈਂਕ, ਮਾਰੂਤੀ ਅਤੇ ਬ੍ਰਿਟਾਨੀਆ ਨੇ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬ੍ਰਿਟਾਨੀਆ, ਮਾਰੂਤੀ ਨੇ ਮੁਨਾਫੇ ਵਿਚ ਕ੍ਰਮਵਾਰ 3.3 ਫ਼ੀਸਦੀ ਤੇ 9.7 ਫ਼ੀਸਦੀ ਗਿਰਾਵਟ ਦਰਜ ਕੀਤੀ। ਉੱਥੇ ਹੀ ਐਕਸਿਸ ਬੈਂਕ ਨੇ 2,677 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 1387.8 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਬੀ. ਐੱਸ. ਈ. 30 ਕੰਪਨੀਆਂ ਵਿਚ ਕਾਰੋਬਾਰ ਦੇ ਸ਼ੁਰੂ ਵਿਚ ਮਾਰੂਤੀ ਨੂੰ ਛੱਡ ਕੇ ਸਾਰੇ ਸ਼ੇਅਰ ਹਰੇ ਨਿਸ਼ਾਨ 'ਤੇ ਦੇਖਣ ਨੂੰ ਮਿਲੇ। ਨਿਫਟੀ 50 ਵਿਚ ਡਾ. ਰੈੱਡੀਜ਼, ਵਿਪਰੋ, ਹਿੰਡਾਲਕੋ, ਐੱਸ. ਬੀ. ਆਈ. ਲਾਈਫ, ਟਾਟਾ ਸਟੀਲ, ਬ੍ਰਿਟਾਨੀਆ ਅਤੇ ਜੇ. ਐੱਸ. ਡਬਿਲਊ. ਨੂੰ ਛੱਡ ਕੇ ਬਾਕੀ ਸਾਰੇ ਮਜਬੂਤੀ ਵਿਚ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ ਸੈਕਟਰਲ ਇੰਡੈਕਸ ਵਿਚ ਮੈਟਲ ਤੇ ਫਾਰਮਾ ਵਿਚ ਕਮਜ਼ੋਰੀ ਹੈ। ਬੀ. ਐੱਸ. ਈ. ਕੰਪਨੀਆਂ ਦੇ ਸ਼ੇਅਰ-♦
ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਫਿਰ ਮਿਲੇ-ਜੁਲੇ ਬੰਦ ਹੋਏ ਹਨ, ਡਾਓ ਜੋਂਸ 0.01 ਫੀਸਦੀ ਤੇਜ਼ੀ ਨਾਲ, ਜਦੋਂ ਕਿ ਐੱਸ. ਐਂਡ ਪੀ 0.02 ਫ਼ੀਸਦੀ ਤੇ ਨੈਸਡੇਕ 0.3 ਫ਼ੀਸਦੀ ਦੀ ਗਿਰਾਵਟ ਵਿਚ ਬੰਦ ਹੋਏ। ਉੱਥੇ ਹੀ, ਏਸ਼ੀਆਈ ਬਾਜ਼ਾਰ ਦੇਖੀਏ ਤਾਂ ਇਨ੍ਹਾਂ ਵਿਚ ਹਲਕੀ ਮਜਬੂਤੀ ਦੇਖਣ ਨੂੰ ਮਿਲੀ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.11 ਫ਼ੀਸਦੀ ਦੀ ਗਿਰਾਵਟ ਨਾਲ 3,438 'ਤੇ ਸੀ। ਹਾਂਗਕਾਂਗ ਦਾ ਹੈਂਗ ਸੇਂਗ 48 ਅੰਕ ਯਾਨੀ 0.17 ਫ਼ੀਸਦੀ ਦੀ ਤੇਜ਼ੀ ਨਾਲ 28,992 ਦੇ ਪੱਧਰ 'ਤੇ ਸੀ। ਜਾਪਾਨ ਦਾ ਨਿੱਕੇਈ 110 ਅੰਕ ਯਾਨੀ 0.38 ਫ਼ੀਸਦੀ ਦੀ ਬੜ੍ਹਤ ਨਾਲ 29,102 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 100 ਅੰਕ ਯਾਨੀ 0.7 ਫ਼ੀਸਦੀ ਦੀ ਮਜਬੂਤੀ ਨਾਲ 14,747 'ਤੇ ਸੀ। ਕੋਰੀਆ ਦਾ ਕੋਸਪੀ 26 ਅੰਕ ਯਾਨੀ 0.81 ਫੀਸਦੀ ਦੀ ਗਿਰਾਵਟ ਨਾਲ 3,190 'ਤੇ ਕਾਰੋਬਾਰ ਕਰ ਰਿਹਾ ਸੀ।
AXIS ਬੈਂਕ ਨੂੰ ਚੌਥੀ ਤਿਮਾਹੀ 'ਚ ਰਿਕਾਰਡ ਮੁਨਾਫਾ, ਸਟਾਕ ਦੌੜਨ ਦੀ ਉਮੀਦ
NEXT STORY