ਮੁੰਬਈ - ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 162.52 ਅੰਕ ਭਾਵ 0.33 ਪ੍ਰਤੀਸ਼ਤ ਦੀ ਗਿਰਾਵਟ ਨਾਲ 49583.69 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 40.90 ਅੰਕ ਯਾਨੀ 0.27 ਫੀਸਦੀ ਦੇ ਨੁਕਸਾਨ ਨਾਲ 14832.90 ਦੇ ਪੱਧਰ 'ਤੇ ਖੁੱਲ੍ਹਿਆ।
ਅੱਜ 756 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ 430 ਸ਼ੇਅਰਾਂ ਵਿਚ ਗਿਰਾਵਟ ਆਈ ਅਤੇ 75 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਵਿੱਤੀ ਸਾਲ ਵਿਚ 20,040.66 ਅੰਕ ਜਾਂ 68 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ ਹੈ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਕਾਰੋਬਾਰੀ ਸੈਸ਼ਨ ਦੇ ਨਾਲ ਪਿਛਲੇ ਹਫਤੇ ਵਿਚ 1,021.33 ਅੰਕ ਯਾਨੀ 2% ਦੀ ਤੇਜ਼ੀ ਨਾਲ ਵਧਿਆ।
ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ
ਅਮਰੀਕੀ ਮਾਰਕੀਟ ਵਿਚ ਫਾਇਦਾ, ਚੀਨੀ ਬਾਜ਼ਾਰ ਵਿਚ ਗਿਰਾਵਟ
ਵੀਰਵਾਰ ਨੂੰ ਯੂ.ਐਸ. ਮਾਰਕੀਟ ਸਮੇਤ ਦੁਨੀਆ ਭਰ ਦੇ ਜ਼ਿਆਦਾਤਰ ਬਾਜ਼ਾਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਡਾਓ ਜੋਨਸ 0.17% ਦੀ ਤੇਜ਼ੀ ਨਾਲ 57.31 ਅੰਕ ਦੇ ਵਾਧੇ ਨਾਲ 33,503.60 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਅਮਰੀਕਾ ਦਾ ਦੂਜਾ ਬਾਜ਼ਾਰ ਨੈਸਡੈਕ 1.03% ਦੀ ਤੇਜ਼ੀ ਦੇ ਨਾਲ 140.47 ਅੰਕ ਦੇ ਵਾਧੇ ਨਾਲ 13,829.30 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ, ਐੱਸ.ਐਂਡ.ਪੀ. 0.42% ਦੀ ਤੇਜ਼ੀ ਨਾਲ 17.22 ਅੰਕ ਚੜ੍ਹ ਕੇ 4,097.17 ਦੇ ਪੱਧਰ 'ਤੇ ਬੰਦ ਹੋਇਆ। ਫਰਾਂਸ, ਜਰਮਨੀ ਅਤੇ ਜਾਪਾਨ ਦੇ ਬਾਜ਼ਾਰਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ, ਚੀਨੀ ਸ਼ੰਘਾਈ ਕੰਪੋਜ਼ਿਟ 0.83% ਦੀ ਗਿਰਾਵਟ ਦੇ ਨਾਲ 29.08 ਅੰਕ ਦੀ ਗਿਰਾਵਟ ਨਾਲ 3,453.48 ਦੇ ਪੱਧਰ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : RTGS ਅਤੇ NEFT ਲਈ ਹੁਣ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ, RBI ਨੇ ਦਿੱਤੀ ਇਹ ਸਹੂਲਤ
ਟਾਪ ਗੇਨਰਜ਼
ਬਜਾਜ ਆਟੋ, ਪਾਵਰ ਗਰਿੱਡ, ਸਨ ਫਾਰਮਾ, ਐਚ.ਡੀ.ਐਫ.ਸੀ., ਟਾਈਟਨ, ਇੰਫੋਸਿਸ, ਐਚ.ਸੀ.ਐਲ. ਟੈਕ, ਡਾ. ਰੈਡੀ, ਆਈ.ਟੀ.ਸੀ., ਟੀ.ਸੀ.ਐਸ., ਓ.ਐਨ.ਜੀ.ਸੀ.
ਟਾਪ ਲੂਜ਼ਰਜ਼
ਐਨ.ਟੀ.ਪੀ.ਸੀ., ਮਾਰੂਤੀ, ਨੇਸਲੇ ਇੰਡੀਆ, ਟੇਕ ਮਹਿੰਦਰਾ, ਐਚ.ਡੀ.ਐਫ.ਸੀ. ਬੈਂਕ, ਇੰਡਸਇੰਡ ਬੈਂਕ, ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਈਨੈਂਸ
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: 90 ਫ਼ੀਸਦ ਦੇ ਰਿਕਾਰਡ ਪੱਧਰ 'ਤੇ ਪਹੁੰਚਿਆ ਭਾਰਤ ਦਾ ਕਰਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਡਾਲਰ, ਯੂਰੋ ਅਤੇ ਪੌਂਡ ਦੇ ਮੁਕਾਬਲੇ ਰੁਪਏ ’ਚ ਤੇਜ਼ ਗਿਰਾਵਟ
NEXT STORY