ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਫਲੈਟ ਪੱਧਰ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 7.06 ਅੰਕ 0.01 ਪ੍ਰਤੀਸ਼ਤ ਦੇ ਮਾਮੂਲੀ ਵਾਧੇ ਨਾਲ 52742.65 ਦੇ ਪੱਧਰ 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 6.40 ਅੰਕ ਭਾਵ 0.04 ਪ੍ਰਤੀਸ਼ਤ ਦੀ ਮਾਮੂਲੀ ਗਿਰਾਵਟ ਨਾਲ 15808.30 'ਤੇ ਖੁੱਲ੍ਹਿਆ ਹੈ। ਅੱਜ 1234 ਸ਼ੇਅਰ ਚੜ੍ਹੇ, 542 ਸ਼ੇਅਰਾਂ ਵਿਚ ਗਿਰਾਵਟ ਹੈ ਅਤੇ 69 ਸ਼ੇਅਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਟਾਪ ਗੇਨਰਜ਼
ਟਾਟਾ ਸਟੀਲ, ਸਨ ਫਾਰਮਾ, ਐਸ.ਬੀ.ਆਈ., ਬਜਾਜ ਫਿਨਸਰਵ, ਐਲ.ਐਂਡ.ਟੀ., ਆਈ.ਟੀ.ਸੀ., ਟਾਈਟਨ, ਪਾਵਰ ਗਰਿੱਡ, ਨੇਸਲ ਇੰਡੀਆ
ਟਾਪ ਲੂਜ਼ਰਜ਼
ਮਾਰੂਤੀ, ਐਮ.ਐਂਡ.ਐਮ., ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਈਨੈਂਸ, ਐਚ.ਡੀ.ਐਫ.ਸੀ. ਬੈਂਕ, ਭਾਰਤੀ ਏਅਰਟੈਲ, ਐਚ.ਡੀ.ਐਫ.ਸੀ., ਬਜਾਜ ਆਟੋ, ਅਲਟਰਾਟੈਕ ਸੀਮੈਂਟ, ਟੈਕ ਮਹਿੰਦਰਾ, ਇੰਡਸਇੰਡ ਬੈਂਕ, ਇੰਫੋਸਿਸ,ਹਿੰਦੁਸਤਾਨ ਯੂਨੀਲੀਵਰ
ਲਗਾਤਾਰ ਰਿਕਾਰਡ ਕਾਇਮ ਕਰ ਰਹੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ
NEXT STORY