ਨਵੀਂ ਦਿੱਲੀ—ਭਾਰਤੀ ਬਾਜ਼ਾਰਾਂ 'ਚ ਵੀ ਅੱਜ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 26 ਅੰਕ ਫਿਸਲ ਕੇ 31725 ਅੰਕ 'ਤੇ ਖੁੱਲ੍ਹਿਆ। ਉਧਰ ਨਿਫਟੀ 26 ਅੰਕ ਡਿੱਗ ਕੇ 9886 ਅੰਕ 'ਤੇ ਖੁੱਲ੍ਹਿਆ। ਬਾਜ਼ਾਰ 'ਚ ਅੱਜ ਚੌਤਰਫਾ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਕਮਜ਼ੋਰੀ 'ਚ ਬੈਂਕਿੰਗ ਦੇ ਨਾਲ ਹੀ ਆਟੋ, ਰਿਐਲਟੀ, ਐੱਫ. ਐੱਮ. ਸੀ. ਜੀ. ਅਤੇ ਫਾਰਮਾ ਸ਼ੇਅਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਫਿਲਹਾਲ ਸੈਂਸੈਕਸ 182 ਅੰਕ ਭਾਵ 0.6 ਫੀਸਦੀ ਦੀ ਕਮਜ਼ੋਰੀ ਦੇ ਨਾਲ 31570 ਦੇ ਪੱਧਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਨਿਫਟੀ 52 ਅੰਕ ਭਾਵ 0.5 ਫੀਸਦੀ ਦੀ ਗਿਰਾਵਟ ਦੇ ਨਾਲ 9860 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਬਾਜ਼ਾਰ 'ਚ ਅੱਜ ਮਸ਼ਹੂਰ ਸ਼ੇਅਰਾਂ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ ਜਦਕਿ ਸਮਾਲਕੈਪ ਇੰਡੈਕਸ 0.4 ਫੀਸਦੀ ਦੀ ਕਮਜ਼ੋਰੀ ਨਾਲ 15760 ਦੇ ਪੱਧਰ 'ਤੇ ਦਿੱਸ ਰਿਹਾ ਹੈ।
ਬੈਂਕ ਨਿਫਟੀ 'ਚ ਕਮਜ਼ੋਰੀ
ਬੈਂਕਿੰਗ ਸ਼ੇਅਰਾਂ 'ਚ ਅੱਜ ਬਿਕਵਾਲੀ ਦਾ ਦਬਾਅ ਬਣਿਆ ਹੋਇਆ ਹੈ ਜਿਸ ਦੇ ਚੱਲਦੇ ਬੈਂਕ ਨਿਫਟੀ 0.6 ਫੀਸਦੀ ਕਮਜ਼ੋਰੀ ਨਾਲ 24218 ਦੇ ਪੱਧਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਫਾਰਮਾ, ਆਟੋ, ਐੱਫ. ਐੱਮ. ਸੀ. ਜੀ. ਅਤੇ ਰਿਐਲਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦਾ ਆਟੋ ਇੰਡੈਕਸ 0.6 ਫੀਸਦੀ, ਫਾਰਮਾ ਇੰਡੈਕਸ 0.7 ਫੀਸਦੀ, ਐੱਫ. ਐੱਮ. ਸੀ. ਜੀ. ਇੰਡੈਕਸ 0.4 ਫੀਸਦੀ ਅਤੇ ਰਿਐਲਟੀ ਇੰਡੈਕਸ 0.8 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਕਮਜ਼ੋਰੀ ਦੇ ਦੌਰ 'ਚ ਵੀ ਮੈਟਲ ਇੰਡੈਕਸ ਹਰੇ ਨਿਸ਼ਾਨ 'ਚ ਦਿਸ ਰਿਹਾ ਹੈ। ਨਿਫਟੀ ਦਾ ਮੈਟਲ ਇੰਡੈਕਸ 0.2 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
15 ਜਨਵਰੀ ਨੂੰ ਪੇਸ਼ ਹੋ ਸਕਦੈ ਆਮ ਬਜਟ, ਨਹੀਂ ਬਦਲੇਗਾ ਵਿੱਤੀ ਸਾਲ
NEXT STORY