ਮੁੰਬਈ — ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਵੀਰਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਇਆ। ਭਾਰਤੀ ਸ਼ੇਅਰ ਬਜ਼ਾਰ ਦਾ ਸੈਂਸੈਕਸ 297.50 ਅੰਕ ਯਾਨੀ ਕਿ 0.72 ਫੀਸਦੀ ਟੁੱਟ ਕੇ 41,163.76 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 88 ਅੰਕ ਯਾਨੀ ਕਿ 0.72 ਫੀਸਦੀ ਦੇ ਨੁਕਸਾਨ ਨਾਲ 12,126.55 ਅੰਕ 'ਤੇ ਬੰਦ ਹੋਇਆ ਹੈ। ਨਿਫਟੀ ਦੀਆਂ 50 ਵਿਚੋਂ 36 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਚ ਅਤੇ ਬਾਕੀ 14 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ 'ਚ ਰਹੇ।
ਸੈਕਟੋਰੀਅਲ ਇੰਡੈਕਸ ਦਾ ਹਾਲ
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਮੀਡੀਆ ਅਤੇ ਮੈਟਲ ਹਰੇ ਨਿਸ਼ਾਨ 'ਚ ਬੰਦ ਹੋਏ ਹਨ। ਇਸ ਦੇ ਨਾਲ ਹੀ ਫਾਰਮਾ, ਰੀਅਲਟੀ, ਐਫ.ਐਮ.ਸੀ.ਜੀ., ਪੀ.ਐਸ.ਯੂ. ਬੈਂਕ, ਪ੍ਰਾਈਵੇਟ ਬੈਂਕ, ਆਟੋ ਅਤੇ ਆਈ.ਟੀ. ਲਾਲ ਨਿਸ਼ਾਨ 'ਚ ਬੰਦ ਹੋਏ।
ਬੈਂਕਿੰਗ ਇੰਡੈਕਸ
ਬੈਂਕਿੰਗ ਇੰਡੈਕਸ ਵੀ ਅੱਜ 283.05 ਯਾਨੀ ਕਿ 0.88 ਅੰਕਾਂ ਦੀ ਗਿਰਾਵਟ ਨਾਲ 31,997.70 'ਤੇ ਬੰਦ ਹੋਇਆ। ਸਰਕਾਰੀ ਬੈਂਕਿੰਗ ਇੰਡੈਕਸ ਨੇ ਡੇਢ ਫੀਸਦੀ ਦਾ ਗੌਤਾ ਲਗਾਇਆ। ਨਿੱਜੀ ਬੈਂਕ ਅਤੇ ਫਾਰਮਾ ਇੰਡੈਕਸ ਵੀ 1-1 ਫੀਸਦੀ ਤੱਕ ਟੁੱਟੇ। ਸਰਕਾਰੀ ਬੈਂਕਾਂ ਵਿਚ ਸਿੰਡੀਕੇਟ ਬੈਂਕ ਦੇ ਸ਼ੇਅਰਾਂ ਦੀ ਵੈਲਿਊ 10 ਫੀਸਦੀ ਤੋਂ ਜ਼ਿਆਦਾ ਸਾਫ ਹੋ ਗਈ। ਫਾਰਮਾ ਇੰਡੈਕਸ 'ਤੇ ਸਿਰਫ ਇਕ ਸ਼ੇਅਰ ਚੜ੍ਹਿਆ। ਸਿਰਫ ਦੋ ਨਿੱਜੀ ਬੈਂਕਾਂ ਨੇ ਤੇਜ਼ੀ ਦਿਖਾਈ।
ਟਾਪ ਗੇਨਰਜ਼
ਓਐਨਜੀਸੀ, ਵੇਦਾਂਤ ਲਿਮਟਿਡ, JSW ਸਟੀਲ, ਐਨਟੀਪੀਸੀ, Bajaj Finance, ਟਾਟਾ ਸਟੀਲ, ਬਜਾਜ ਫਿਨਸਰਵ, ਕੋਲ ਇੰਡੀਆ ਅਤੇ ਏਸ਼ੀਅਨ ਪੇਂਟਸ
ਟਾਪ ਲੂਜ਼ਰਜ਼
ਯੈਸ ਬੈਂਕ, ਭਾਰਤੀ ਏਅਰਟੈੱਲ, ਰਿਲਾਇੰਸ, ਸਨ ਫਾਰਮਾ, ਅਡਾਨੀ ਪੋਰਟਸ, ਐਚਡੀਐਫਸੀ ਬੈਂਕ, ਗੇਲ, ਮਾਰੂਤੀ ਅਤੇ IOC
ਸੋਨਾ ਚਮਕ ਕੇ ਹੋਇਆ 40 ਹਜ਼ਾਰੀ, ਚਾਂਦੀ ਦੀ ਕੀਮਤ 'ਚ ਆਇਆ ਭਾਰੀ ਉਛਾਲ
NEXT STORY