ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਅਤੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 315 ਅੰਕ ਭਾਵ 0.59 ਫੀਸਦੀ ਵਧ ਕੇ 54,065 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 91 ਅੰਕ ਭਾਵ 0.57 ਫੀਸਦੀ ਦੀ ਤੇਜ਼ੀ ਨਾਲ 16,117 ਦੇ ਪੱਧਰ 'ਤੇ ਖੁੱਲ੍ਹਿਆ। ਬਜ਼ਾਰ ਖੁੱਲ੍ਹਦਿਆਂ ਹੀ 1160 ਦੇ ਕਰੀਬ ਸ਼ੇਅਰ ਵਧੇ, 499 ਸ਼ੇਅਰਾਂ ਵਿੱਚ ਗਿਰਾਵਟ ਅਤੇ 77 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਟਾਪ ਗੇਨਰਜ਼
ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਨੈਸਲੇ ਇੰਡੀਆ,ਹਿੰਡਾਲਕੋ, ਟਾਟਾ ਸਟੀਲ, ਵਿਪਰੋ, ਆਈਸੀਆਈਸੀਆਈ ਬੈਂਕ ,ਅਡਾਨੀ ਪੋਰਟਸ
ਟਾਪ ਲੂਜ਼ਰਜ਼
ਟਾਟਾ ਸਟੀਲ, ਸਟੇਟ ਬੈਂਕ ਆਫ਼ ਇੰਡੀਆ, ਭਾਰਤੀ ਏਅਰਟੈੱਲ,ਅਪੋਲੋ ਹਸਪਤਾਲ, ਆਈਟੀਸੀ, ਸ਼੍ਰੀ ਸੀਮੈਂਟਸ, ਬੀਪੀਸੀਐਲ , ਡਿਵੀ ਲੈਬਜ਼
ਇਹ ਵੀ ਪੜ੍ਹੋ : ਰਿਲਾਇੰਸ-BP ਦੀ ਸਰਕਾਰ ਨੂੰ ਚਿੱਠੀ, ਈਂਧਨ ਦੇ ਪ੍ਰਚੂਨ ਕਾਰੋਬਰ ’ਚ ਟਿਕਣਾ ਮੁਸ਼ਕਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਪਾਈਸਜੈੱਟ ਏਅਰਲਾਈਨ ਦੇ ਸਰਵਰ 'ਤੇ ਵੱਡਾ ਸਾਈਬਰ ਹਮਲਾ, ਇਹ ਉਡਾਣਾਂ ਦੇਰੀ ਨਾਲ ਹੋਣਗੀਆਂ ਰਵਾਨਾ
NEXT STORY