ਜੈਪੁਰ- ਦੇਸ਼ ਦੀਆਂ ਵੱਡੀਆਂ ਏਅਰਲਾਈਨਜ਼ ਕੰਪਨੀਆਂ 'ਚ ਸ਼ੁਮਾਰ ਸਪਾਈਸਜੈੱਟ ਏਅਰਲਾਈਨ ਦੇ ਸਰਵਰ 'ਤੇ ਸਾਈਬਰ ਅਟੈਕ ਹੋਇਆ ਹੈ। ਸਰਵਰ ਡਾਊਨ ਹੋਣ ਨਾਲ ਘਰੇਲੂ ਜਹਾਜ਼ ਸੇਵਾਵਾਂ ਦਾ ਸੰਚਾਲਨ ਪੂਰੀ ਤਰ੍ਹਾਂ ਨਾਲ ਠੱਪ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਸਾਈਬਰ ਅਟੈਕ ਹੋਇਆ, ਇਸ ਦੇ ਚੱਲਦੇ ਰਾਤ ਦੀਆਂ ਅਤੇ ਬੁੱਧਵਾਰ ਸਵੇਰ ਦੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ।
ਇਸ ਸਬੰਧ 'ਚ ਏਅਰਲਾਈਨ ਦੇ ਬੁਲਾਰੇ ਵਲੋਂ ਦੱਸਿਆ ਗਿਆ ਕਿ ਇਹ ਇਕ ਰੈਨਸਮਵੇਅਰ ਅਟੈਕ ਸੀ। ਇਸ ਸਾਈਬਰ ਅਟੈਕ ਦੀ ਵਜ੍ਹਾ ਨਾਲ ਸਵੇਰ ਦੀਆਂ ਉਡਾਣਾਂ 'ਤੇ ਵੀ ਅਸਰ ਪਿਆ ਹੈ। ਕੁਝ ਸਮੇਂ ਬਾਅਦ ਸਭ ਵਿਵਸਥਾ ਦਰੁੱਸਤ ਕਰ ਦਿੱਤੀ ਜਾਵੇਗੀ। ਯਾਤਰੀਆਂ ਨੂੰ ਲਗਾਤਾਰ ਸੂਚਨਾ ਦਿੱਤੀ ਜਾ ਰਹੀ ਹੈ। ਇਸ ਦੌਰਾਨ ਜੈਪੁਰ ਏਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਸਿਰਫ ਹੁਣ ਤੱਕ ਇਕ ਉਡਾਣ ਦਾ ਸੰਚਾਲਨ ਹੀ ਹੋਇਆ ਹੈ। ਜੈਪੁਰ ਤੋਂ ਰੋਜ਼ਾਨਾ ਨੌ ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਹੁੰਦਾ ਸੀ।
ਫਿਲਹਾਲ ਜੈਪੁਰ-ਮੁੰਬਈ, ਧਰਮਸ਼ਾਲਾ, ਸੂਰਤ, ਦਿੱਲੀ ਦੀਆਂ ਉਡਾਣਾਂ ਪੰਜ ਘੰਟੇ ਤੋਂ ਜ਼ਿਆਦਾ ਹੋਣ ਤੋਂ ਬਾਅਦ ਰਵਾਨਾ ਹੋਣਗੀਆਂ। ਇਸ ਦੌਰਾਨ ਹਵਾਈ ਯਾਤਰੀ ਜੈਪੁਰ ਏਅਰਪੋਰਟ ਪਹੁੰਚੇ, ਜਿਥੇ ਫਲਾਈਟਾਂ ਦਾ ਸੰਚਾਲਨ ਨਹੀਂ ਹੋਣ ਨਾਲ ਯਾਤਰੀ ਪਰੇਸ਼ਾਨ ਹੋਏ। ਜੈਪੁਰ ਏਅਰਪੋਰਟ 'ਤੇ ਯਾਤਰੀਆਂ ਨੇ ਹੰਗਾਮਾ ਕੀਤਾ ਆਖਿਰ ਫਲਾਈਟਾਂ ਨੂੰ ਕਦੋਂ ਤੱਕ ਸੰਚਾਲਨ ਕੀਤਾ ਜਾ ਸਕੇਗਾ, ਪਰ ਜੈਪੁਰ ਏਅਰਪੋਰਟ 'ਤੇ ਸਪਾਈਸਜੈੱਟ ਏਅਰਲਾਈਨਸ ਅਧਿਕਾਰੀਆਂ ਦੇ ਕੋਲ ਸਪੱਸ਼ਟ ਜਵਾਬ ਨਹੀਂ ਹੋਣ ਨਾਲ ਯਾਤਰੀਆਂ ਨੇ ਗੁੱਸਾ ਜਤਾਇਆ।
ਭਾਰਤ-ਕੈਨੇਡਾ ਅਗਲੇ ਹਫਤੇ ਕਰਨਗੇ ਮੁਕਤ ਵਪਾਰ 'ਤੇ ਗੱਲ!
NEXT STORY