ਬਿਜ਼ਨੈੱਸ ਡੈਸਕ - ਦੇਸ਼ ਦੇ ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਅਗਸਤ ’ਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਉਤਪਾਦਨ ਅਤੇ ਨਵੇਂ ਕਾਰੋਬਾਰ ’ਚ ਮਜ਼ਬੂਤੀ ਨਾਲ ਖੇਤਰ ਨੂੰ ਸਹਾਰਾ ਮਿਲਿਆ, ਹਾਲਾਂਕਿ ਵਾਧੇ ਦੀ ਸਮੁੱਚੀ ਰਫਤਾਰ ਮਾਰਚ 2022 ਤੋਂ ਬਾਅਦ ਦੂਜੀ ਸਭ ਤੋਂ ਹੌਲੀ ਰਹੀ। ਵੀਰਵਾਰ ਨੂੰ ਜਾਰੀ ਮਹੀਨਾਵਾਰ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ
ਮੌਸਮੀ ਰੂਪ ਨਾਲ ਸਮਾਯੋਜਿਤ ਐੱਚ. ਐੱਸ. ਬੀ. ਸੀ. ਇੰਡੀਆ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਜੁਲਾਈ ਦੇ 53.3 ਤੋਂ ਵਧ ਕੇ ਅਗਸਤ ’ਚ 54.1 ਹੋ ਗਿਆ। ਮੰਗ ਦੀ ਸਥਿਤੀ ਅਨੁਕੂਲ ਬਣੀ ਰਹੀ ਅਤੇ ਨਵੇਂ ਕਾਰੋਬਾਰ ਦਾ ਪ੍ਰਵਾਹ ਵੀ ਮਜ਼ਬੂਤ ਰਿਹਾ। ਹਾਲਾਂਕਿ ਅਗਸਤ ’ਚ ਵਾਧੇ ਦੀ ਰਫਤਾਰ ਮਾਰਚ 2022 ਤੋਂ ਬਾਅਦ ਦੂਜੀ ਸਭ ਤੋਂ ਕਮਜ਼ੋਰ ਰਹੀ।
ਕੰਪਨੀਆਂ ਨੇ ਬੁਕਿੰਗ ’ਚ ਕਮੀ, ਸਖਤ ਮੁਕਾਬਲੇਬਾਜ਼ੀ ਅਤੇ ਆਵਾਜਾਈ ਸੇਵਾਵਾਂ ’ਚ ਰੁਕਾਵਟਾਂ ਨੂੰ ਵਾਧੇ ’ਤੇ ਅਸਰ ਪਾਉਣ ਵਾਲੇ ਮੁੱਖ ਕਾਰਨਾਂ ਦੇ ਰੂਪ ’ਚ ਦੱਸਿਆ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਰੋਜ਼ਗਾਰ ਸਿਰਜਣ 15 ਮਹੀਨਿਆਂ ਦੇ ਉੱਚੇ ਪੱਧਰ ’ਤੇ
ਐੱਚ. ਐੱਸ. ਬੀ. ਸੀ. ਦੀ ਮੁੱਖ ਅਰਥਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਅਗਸਤ ’ਚ ਸੇਵਾ ਗਤੀਵਿਧੀਆਂ ਦੀ ਵਾਧੇ ਦੀ ਰਫਤਾਰ ਵਧੀ ਅਤੇ ਉਤਪਾਦਨ ਤੇ ਨਵੇਂ ਕਾਰੋਬਾਰ ’ਚ ਮਜ਼ਬੂਤੀ ਨੇ ਇਸ ਨੂੰ ਸਮਰਥਨ ਦਿੱਤਾ। ਇਸ ਦੇ ਬਾਵਜੂਦ ਸਮੁੱਚਾ ਵਾਧਾ 4 ਸਾਲ ਤੋਂ ਵੱਧ ਸਮੇਂ ’ਚ ਸਭ ਤੋਂ ਕਮਜ਼ੋਰ ਪੱਧਰਾਂ ’ਚ ਰਿਹਾ।
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਕਮਜ਼ੋਰ ਕਾਰੋਬਾਰੀ ਰਫਤਾਰ ਦੇ ਬਾਵਜੂਦ ਕੰਪਨੀਆਂ ਨੇ ਕਰਮਚਾਰੀਆਂ ਦੀ ਭਰਤੀ ਜਾਰੀ ਰੱਖੀ। ਇਸ ਨਾਲ ਸੇਵਾ ਖੇਤਰ ’ਚ ਰੋਜ਼ਗਾਰ ਸਿਰਜਣ 15 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। ਉੱਥੇ ਹੀ ਲਾਗਤ ਅਤੇ ਕੀਮਤਾਂ ’ਤੇ ਦਬਾਅ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਕੰਪਨੀਆਂ ਨੇ ਡਿਜੀਟਲ ਮੰਚਾਂ, ਬਿਜਲੀ, ਕੱਚੇ ਮਾਲ, ਲੇਬਰ, ਮਾਰਕੀਟਿੰਗ ਅਤੇ ਰੈਗੂਲੇਟਰੀ ਲੋੜਾਂ ’ਤੇ ਖਰਚ ਵਧਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
ਬਰਾਮਦ ਆਰਡਰ ’ਚ ਮਜ਼ਬੂਤੀ ਕਾਇਮ
ਅੰਤਰਰਾਸ਼ਟਰੀ ਮੰਗ ਤੋਂ ਵੀ ਸੇਵਾ ਖੇਤਰ ਨੂੰ ਲਗਾਤਾਰ ਸਮਰਥਨ ਮਿਲਿਆ। ਅਗਸਤ ’ਚ ਨਵੇਂ ਬਰਾਮਦ ਆਰਡਰ ’ਚ ਮਜ਼ਬੂਤ ਵਾਧਾ ਹੋਇਆ ਅਤੇ ਇਸ ਦੀ ਰਫਤਾਰ ਜੁਲਾਈ ਦੇ ਬਰਾਬਰ ਰਹੀ। ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਜਾਪਾਨ, ਮਲੇਸ਼ੀਆ, ਸਿੰਗਾਪੁਰ, ਸ਼੍ਰੀਲੰਕਾ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਕਈ ਬਾਜ਼ਾਰਾਂ ਤੋਂ ਕਾਰੋਬਾਰ ਵਧਣ ਦੀ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਸਮੁੱਚਾ ਪੀ. ਐੱਮ. ਆਈ. 54.3 ’ਤੇ
ਇਸ ਦੌਰਾਨ ਐੱਚ. ਐੱਸ. ਬੀ. ਸੀ. ਇੰਡੀਆ ਸਮੁੱਚਾ ਪੀ. ਐੱਮ. ਆਈ. ਉਤਪਾਦਨ ਸੂਚਕ ਅੰਕ ਅਗਸਤ ’ਚ 54.3 ਰਿਹਾ, ਜੋ ਫਰਵਰੀ 2022 ਤੋਂ ਬਾਅਦ ਦੂਜਾ ਸਭ ਤੋਂ ਕਮਜ਼ੋਰ ਪੱਧਰ ਹੈ। ਵਸਤੂ ਉਤਪਾਦਕਾਂ ਦਾ ਵਾਧਾ ਹੌਲੀ ਹੋਇਆ, ਜਦੋਂਕਿ ਸੇਵਾ ਖੇਤਰ ’ਚ ਵਾਧੇ ਦੀ ਰਫਤਾਰ ਤੇਜ਼ ਰਹੀ।
ਸਰਵੇਖਣ ਅਨੁਸਾਰ ਸੇਵਾ ਖੇਤਰ ਦੀਆਂ ਬਿਹਤਰ ਗਤੀਵਿਧੀਆਂ ਨੇ ਵਸਤੂ ਨਿਰਮਾਣ ਖੇਤਰ ਦੇ ਹੌਲੇ ਵਾਧੇ ਦੀ ਪੂਰਤੀ ਕੀਤੀ ਅਤੇ ਨਿੱਜੀ ਖੇਤਰ ਦੀ ਸਮੁੱਚੇ ਵਾਧੇ ਦੀ ਰਫਤਾਰ ਸਥਿਰ ਰਹੀ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਜਨਮਅਸ਼ਟਮੀ ਮੌਕੇ ਗਹਿਣੇ ਖ਼ਰੀਦਣ ਵਾਲਿਆਂ ਲਈ ਵੱਡੀ ਰਾਹਤ, ਡਿੱਗੇ ਸੋਨੇ-ਚਾਂਦੀ ਦੇ ਭਾਅ
NEXT STORY