ਵੈੱਬ ਡੈਸਕ- ਸੋਨੇ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤਾਂ ਦੂਜੇ ਪਾਸੇ ਲੋਕਾਂ ਨੂੰ ਬਾਜ਼ਾਰ ਦੇ ਭਾਅ ਤੋਂ ਘੱਟ ਕੀਮਤ 'ਤੋ ਸਸਤਾ ਸੋਨਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸਰਕਾਰੀ ਸਕੀਮ ਬੰਦ ਹੋਣ ਵਾਲੀ ਹੈ। ਅਸੀਂ ਗੱਲ ਕਰ ਰਹੇ ਹਾਂ ਸਾਵਰੇਨ ਗੋਲਡ ਬਾਂਡ ਸਕੀਮ ਭਾਵ SGB Scheme ਦੀ। ਇਸ ਨਾਲ ਜੁੜੇ ਸੰਕੇਤ ਖੁਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਹਨ। ਇਸ ਨੂੰ ਬੰਦ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਸ ਸਕੀਮ ਤਹਿਤ ਸਰਕਾਰ ਨੂੰ ਉਧਾਰ ਲੈਣ ‘ਤੇ ਜ਼ਿਆਦਾ ਵਿਆਜ ਦੇਣਾ ਪੈਂਦਾ ਸੀ, ਜਿਸ ਕਾਰਨ ਉਧਾਰ ਲੈਣ ਦੀ ਲਾਗਤ ਵੱਧ ਰਹੀ ਸੀ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ ਬੇਹੱਦ ਜ਼ਿਆਦਾ ਮਟਰ ਖਾਣ ਦੇ ਨੁਕਸਾਨ?
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਬਜਟ ਤੋਂ ਬਾਅਦ ਦੀ ਮੀਡੀਆ ਬ੍ਰੀਫਿੰਗ ਦੌਰਾਨ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਜਦੋਂ SGB ਸਕੀਮ ਦੇ ਭਵਿੱਖ ਬਾਰੇ ਪੁੱਛਿਆ ਗਿਆ, ਤਾਂ ਉਸਨੇ ਸਕੀਮ ਦੇ ਬੰਦ ਹੋਣ ਦੀ ਗੱਲ ਸਵੀਕਾਰ ਕੀਤੀ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ 'Half Boiled Egg' ਖਾਣ ਦੇ ਫ਼ਾਇਦੇ?
ਸਕੀਮ ਬੰਦ ਕਰਨ ‘ਤੇ ਕੀ ਬੋਲੀ ਸਰਕਾਰ ?
ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ ਨੇ ਬਜਟ ਬ੍ਰੀਫਿੰਗ ਦੌਰਾਨ ਕਿਹਾ ਕਿ ਸਾਵਰੇਨ ਗੋਲਡ ਬਾਂਡ (SGB) ਸਕੀਮ ਨੂੰ ਬੰਦ ਕਰਨ ਦਾ ਫੈਸਲਾ ਸਰਕਾਰ ਦੀ ਉਧਾਰ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ, “ਇਹ ਫੈਸਲੇ ਬਾਜ਼ਾਰ ਤੋਂ ਉਧਾਰ ਲੈਣ ਅਤੇ ਬਜਟ ਵਿੱਤੀ ਉਦੇਸ਼ ਨਾਲ ਲਏ ਜਾਂਦੇ ਹਨ। ਕਿਸੇ ਸਮੇਂ ਇਹ ਦੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਇਸ ਏਸੈੱਟ ਕਲਾਸ ਨੂੰ ਸਪੋਰਟ ਦੇਣਾ ਹੈ ਜਾਂ ਨਹੀਂ। ਹਾਲ ਦੇ ਤਜਰਬੇ ਦਰਸਾਉਂਦੇ ਹਨ ਕਿ ਇਹ ਇੱਕ ਸਰਕਾਰ ਲਈ ਇੱਕ ਮਹਿੰਗਾ ਉਧਾਰੀ ਵਿਕਲਪ ਸਾਬਿਤ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਨੇ ਇਸਨੂੰ ਜਾਰੀ ਨਾ ਰੱਖਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਵਿੱਤੀ ਸਾਲ 2024-25 ਦੇ ਬਜਟ ਵਿੱਚ ਸਾਵਰੇਨ ਗੋਲਡ ਬਾਂਡ (SGB) ਲਈ ₹18,500 ਕਰੋੜ ਦੀ ਵੰਡ ਕੀਤੀ ਗਈ ਸੀ, ਜੋ ਕਿ ਅੰਤਰਿਮ ਬਜਟ ਦੇ ₹26,852 ਕਰੋੜ ਤੋਂ ਘੱਟ ਸੀ। ਹਾਲਾਂਕਿ ਮੌਜੂਦਾ ਵਿੱਤੀ ਸਾਲ ਵਿੱਚ SGB ਦੀ ਕੋਈ ਨਵੀਂ ਕਿਸ਼ਤ ਜਾਰੀ ਨਹੀਂ ਕੀਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਆਖਰੀ ਵਾਰ ਫਰਵਰੀ 2023 ਵਿੱਚ ਕੁੱਲ ₹8,008 ਕਰੋੜ ਦੀ ਰਕਮ ਲਈ SGB ਜਾਰੀ ਕੀਤਾ ਸੀ। ਇਸ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ, ਵਿੱਤੀ ਸਾਲ 2022-23 (FY23) ਤੱਕ SGB ਦੇ ਤਹਿਤ ਕੁੱਲ ₹45,243 ਕਰੋੜ ਜਾਰੀ ਕੀਤੇ ਗਏ ਸਨ, ਜਦੋਂ ਕਿ ਮਾਰਚ 2023 ਤੱਕ ਕੁੱਲ ਬਕਾਇਆ ਰਕਮ ₹4.5 ਲੱਖ ਕਰੋੜ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਰਮਲਾ ਸੀਤਾਰਮਨ ਦੇ ਇਸ ਫੈਸਲੇ ਦੀ ਹਰ ਪਾਸੇ ਹੋਈ ਬੱਲੇ-ਬੱਲੇ, ਮਾਹਿਰਾਂ ਨੇ ਵੀ ਕੀਤਾ ਸਵਾਗਤ
NEXT STORY