ਹੈਲਥ ਡੈਸਕ- ਸੰਡੇ ਹੋ ਜਾ ਮੰਡੇ ਰੋਜ਼ ਖਾਓ ਆਂਡੇ ਇਹ ਇਕ ਪੁਰਾਣੀ ਕਹਾਵਤ ਹੈ। ਵੈਸੇ ਵੀ ਆਂਡੇ ਖਾਣਾ ਬਹੁਤ ਫਾਇਦੇਮੰਦ ਹੈ। ਖ਼ਾਸ ਕਰਕੇ ਸਰਦੀਆਂ ’ਚ ਇਸ ਦੇ ਫ਼ਾਇਦੇ ਹੋਰ ਵੱਧ ਜਾਂਦੇ ਹਨ। ਸਰਦੀਆਂ ’ਚ ਆਂਡੇ ਜਿੱਥੇ ਤੁਹਾਨੂੰ ਠੰਢ ਤੋਂ ਬਚਾਉਂਦੇ ਹਨ, ਉੱਥੇ ਹੀ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੇ ਹਨ। ਜੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਰਹੇਗਾ ਤਾਂ ਤੁਸੀਂ ਬਿਮਾਰੀਆਂ ਨਾਲ ਲੜ ਸਕੋਗੇ ਤੇ ਤੁਹਾਡਾ ਸਰੀਰ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹੇਗਾ।
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਅੱਧੇ ਉੱਬਲੇ ਆਂਡੇ ’ਚ ਹੁੰਦੇ ਵਧੇਰੇ ਪੌਸ਼ਟਿਕ ਤੱਤ
ਅੱਧੇ ਉੱਬਲੇ ਹੋਏ ਆਂਡਿਆਂ ਵਿਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਜਦੋਂ ਤੁਸੀਂ ਅੱਧੇ ਉਬਲੇ ਹੋਏ ਆਂਡੇ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਕਿਉਂਕਿ ਇਸ ਦੇ ਬਹੁਤ ਸਾਰੇ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ, ਜਦੋਂ ਆਂਡਿਆਂ ਨੂੰ ਪੂਰੀ ਤਰ੍ਹਾਂ ਉਬਾਲਿਆ ਜਾਂਦਾ ਹੈ ਤਾਂ ਪੋਸ਼ਕ ਤੱਤਾਂ ਦੀ ਮਾਤਰਾ ਘਟ ਜਾਂਦੀ ਹੈ।
ਫਾਈਬਰ ਤੇ ਪ੍ਰੋਟੀਨ ਨਾਲ ਹੁੰਦੇ ਨੇ ਭਰਪੂਰ
ਅੱਧੇ ਉੱਬਲੇ ਆਂਡਿਆਂ ਵਿਚ ਫਾਈਬਰ ਤੇ ਪ੍ਰੋਟੀਨ ਹੁੰਦਾ ਹੈ। ਇਹ ਤੁਹਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਕਰਕੇ ਸਰਦੀਆਂ ਵਿਚ ਸਰੀਰ ਨੂੰ ਫਾਈਬਰ ਤੇ ਪ੍ਰੋਟੀਨ ਦੀ ਜ਼ਿਆਦਾ ਲੋੜ ਹੁੰਦੀ ਹੈ। ਨਾਲ ਹੀ ਫਾਈਬਰ ਤੇ ਪ੍ਰੋਟੀਨ ਤੁਹਾਡੇ ਪਾਚਨ ਤੰਤਰ ’ਚ ਸੁਧਾਰ ਕਰਦੇ ਹਨ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਭਾਰ ਘਟਾਏ
ਅੱਧੇ ਉਬਲੇ ਹੋਏ ਆਂਡੇ ਖਾਣ ਨਾਲ ਵੀ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਪੂਰਾ ਉੱਬਲਿਆ ਆਂਡਾ ਸਰੀਰ ਵਿਚ ਚਰਬੀ ਨੂੰ ਵਧਾਉਂਦਾ ਹੈ ਜਦੋਂ ਕਿ ਅੱਧੇ ਉੱਬਲੇ ਆਂਡੇ ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਮਦਦ ਕਰਦੇ ਹਨ। ਅੱਧੇ ਉੱਬਲੇ ਆਂਡਿਆਂ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਦੀ ਸਿਹਤ ਨੂੰ ਸੁਧਾਰਨ ’ਚ ਬਹੁਤ ਮਦਦ ਕਰਦਾ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਇਮਿਊਨ ਸਿਸਟਮ ਨੂੰ ਕਰਦਾ ਮਜ਼ਬੂਤ
ਅੱਧੇ ਉੱਬਲੇ ਆਂਡਿਆਂ ਵਿਚ ਵਿਟਾਮਿਨ ਤੇ ਖਣਿਜ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਸੁਧਾਰਨ ਵਿਚ ਮਦਦ ਕਰਦੇ ਹਨ। ਜੇ ਤੁਸੀਂ ਨਿਯਮਿਤ ਤੌਰ 'ਤੇ ਅੱਧੇ ਉੱਬਲੇ ਹੋਏ ਆਂਡੇ ਖਾਂਦੇ ਹੋ, ਤਾਂ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਬਹੁਤ ਮਦਦ ਕਰਦਾ ਹੈ। ਇਹ ਦਿਮਾਗ਼ ਦੀ ਸਿਹਤ ਨੂੰ ਬਿਹਤਰ ਬਣਾਉਣ ’ਚ ਵੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ ਬੇਹੱਦ ਜ਼ਿਆਦਾ ਮਟਰ ਖਾਣ ਦੇ ਨੁਕਸਾਨ?
ਧਿਆਨ ’ਚ ਰੱਖੋ ਇਹ ਗੱਲ
ਹੁਣ ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਅੱਧੇ ਉੱਬਲੇ ਆਂਡਿਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ। ਇਸ ਲਈ ਅੱਧੇ ਉੱਬਲੇ ਆਂਡਿਆਂ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਕਿਉਂਕਿ ਕਈ ਵਾਰ ਅੱਧੇ ਉਬਲੇ ਹੋਏ ਆਂਡੇ ਉਨ੍ਹਾਂ ਲਈ ਬਿਹਤਰ ਨਹੀਂ ਹੁੰਦਾ, ਜਿਨ੍ਹਾਂ ਨੂੰ ਚਮੜੀ ਦੀ ਐਲਰਜੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੋਜ਼ ਖਾਲੀ ਢਿੱਡ ਇਕ ਚੁਟਕੀ ਕਰੋ ਇਸ ਚੀਜ਼ ਦਾ ਸੇਵਨ, ਮਿਲਣਗੇ ਬੇਮਿਸਾਲ ਲਾਭ
NEXT STORY