ਨਵੀਂ ਦਿੱਲੀ — ਬਾਲੀਵੁੱਡ ਦੇ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਬਡਵਾਈਜ਼ਰ ਅਤੇ ਕੋਰੋਨਾ ਬੀਅਰ ਵੇਚਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ AB InBev ਦੀ ਭਾਰਤੀ ਯੂਨਿਟ ਨਾਲ ਸਾਂਝੇਦਾਰੀ ਕੀਤੀ ਹੈ।
ਹੁਣ ਆਰੀਅਨ ਖਾਨ ਯੂਰਪ ਅਧਾਰਤ ਵਪਾਰਕ ਭਾਈਵਾਲ ਬੰਟੀ ਸਿੰਘ ਅਤੇ ਲੇਟੀ ਬਲਾਗੋਏਵਾ ਦੇ ਨਾਲ ਅਲਟਰਾ-ਪ੍ਰੀਮੀਅਮ ਵੋਡਕਾ ਬ੍ਰਾਂਡ Diavol (D'Yavol) ਨੂੰ ਲਾਂਚ ਕਰਨ ਜਾ ਰਿਹਾ ਹੈ। ਜਿਸ ਨੂੰ ਦੇਸ਼ ਵਿੱਚ AB InBev ਦੁਆਰਾ ਵੇਚਿਆ ਜਾਵੇਗਾ। ਆਰੀਅਨ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਮਝਦਾ ਹੈ। ਭਾਰਤੀ ਬਾਜ਼ਾਰ 'ਚ ਅਜੇ ਵੀ ਵਾਧੇ ਦੀ ਕਾਫੀ ਗੁੰਜਾਇਸ਼ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਬ੍ਰਾਊਨ ਸਪਿਰਿਟ ਜਿਵੇਂ ਵਿਸਕੀ ਅਤੇ ਰਮ ਨੂੰ ਬੇਵਰੇਜ ਕੰਪਨੀ ਰਾਹੀਂ ਲਾਂਚ ਕੀਤਾ ਜਾਵੇਗਾ। ਤਿੰਨਾਂ ਦੀ ਯੋਜਨਾ ਸ਼ੁਰੂ ਵਿੱਚ ਇੱਕ ਪ੍ਰੀਮੀਅਮ ਵੋਡਕਾ ਬ੍ਰਾਂਡ ਲਾਂਚ ਕਰਨ ਅਤੇ ਬਾਅਦ ਵਿੱਚ ਬ੍ਰਾਊਨ ਸਪਿਰਿਟ ਮਾਰਕੀਟ ਵਿੱਚ ਵਿਸਥਾਰ ਕਰਨ ਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਰੀਅਨ ਖਾਨ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ।
ਇਹ ਵੀ ਪੜ੍ਹੋ : ਨਕਲੀ ਦਵਾਈਆਂ ਦੀ ਸਪਲਾਈ ਨੂੰ ਲੈ ਕੇ ਸਰਕਾਰ ਹੋਈ ਸਖ਼ਤ, ਖੁਫ਼ੀਆ ਟੀਮ ਦਾ ਕੀਤਾ ਗਠਨ
ਲਾਂਚ ਕੀਤੇ ਜਾਣਗੇ ਇਹ ਉਤਪਾਦ
ਆਰਿਅਨ ਖਾਨ ਅਤੇ ਉਸ ਦਾ ਬਿਜ਼ਨਸ ਪਾਰਟਨਰ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਉਤਪਾਦ ਬਾਜ਼ਾਰ 'ਚ ਲੈ ਕੇ ਆਉਣਗੇ। ਇਸ ਦੇ ਨਾਲ ਹੀ ਪੁਰਾਣੇ ਉਤਪਾਦ ਨੂੰ ਹੋਰ ਵਧਾਇਆ ਜਾਵੇਗਾ। 2023 ਵਿੱਚ, ਸਲੈਬ ਆਪਣੇ ਵੋਡਕਾ ਬ੍ਰਾਂਡ ਨੂੰ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ ਹੋਰ ਬਾਜ਼ਾਰਾਂ ਵਿੱਚ ਵੀ ਲੈ ਜਾਵੇਗਾ। ਆਰੀਅਨ ਖਾਨ ਅਨੁਸਾਰ, ਉਹ ਸਾਲ 2018 ਵਿੱਚ ਜਰਮਨੀ ਵਿੱਚ ਆਪਣੇ ਕਾਰੋਬਾਰੀ ਭਾਈਵਾਲਾਂ ਨੂੰ ਮਿਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਲਗਜ਼ਰੀ ਉਤਪਾਦਾਂ ਅਤੇ ਸੇਵਾਵਾਂ ਨੂੰ ਪੇਸ਼ ਕਰਨ ਬਾਰੇ ਚਰਚਾ ਕੀਤੀ ਸੀ।
ਆਰੀਅਨ ਖਾਨ ਅਨੁਸਾਰ ਕਾਰੋਬਾਰ ਦੀ ਯੋਜਨਾ ਬਣਾਉਣ ਦੇ ਚਾਰ ਸਾਲਾਂ ਬਾਅਦ, ਪ੍ਰੋਲੈਂਡ ਤੋਂ ਪ੍ਰੀਮੀਅਮ ਵੋਡਕਾ ਡਾਇਵੋਲ ਹੁਣ ਮਹਾਰਾਸ਼ਟਰ ਅਤੇ ਗੋਆ ਵਿੱਚ ਉਪਲਬਧ ਹੈ। ਡਾਇਵੋਲ ਦਾ ਅਰਥ ਹੈ ਸ਼ੈਤਾਨ। ਇਹ ਮਹਾਰਾਸ਼ਟਰ ਵਿੱਚ 5,000 ਰੁਪਏ ਵਿੱਚ ਅਤੇ ਗੋਆ ਵਿੱਚ 4,000 ਰੁਪਏ ਵਿੱਚ ਉਪਲਬਧ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਇਹ ਬ੍ਰਾਂਡ ਦਿੱਲੀ ਅਤੇ ਉੱਤਰ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ ਅਤੇ ਤੇਲੰਗਾਨਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਉਪਲਬਧ ਹੋਵੇਗਾ। ਇਸ ਦਾ ਮੁਕਾਬਲਾ ਬਕਾਰਡੀ ਦੇ ਗ੍ਰੇ ਗੂਜ਼ ਅਤੇ ਐਲਵੀਐਮਐਚ ਦੇ ਬੇਲਵੇਡੇਰ ਨਾਲ ਹੋਵੇਗਾ।
ਇਹ ਵੀ ਪੜ੍ਹੋ : Tata ਦੀ Apple ਨਾਲ ਵੱਡੀ ਸਾਂਝੇਦਾਰੀ, ਦੇਸ਼ ਭਰ ਵਿੱਚ 100 ਛੋਟੇ ਆਊਟਲੇਟ ਖੋਲ੍ਹਣ ਦੀ ਹੈ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
100 ਟ੍ਰਿਲੀਅਨ ਟੱਪੀ ਦੁਨੀਆ ਦੀ ਆਰਥਿਕਤਾ
NEXT STORY