ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਵੀ ਗਿਰਾਵਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 282.85 ਅੰਕ ਡਿੱਗ ਕੇ 55,483.37 'ਤੇ, ਨਿਫਟੀ ਵੀ 88.8 ਅੰਕ ਡਿੱਗ ਕੇ 16,542.20 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਬਜਾਜ ਫਿਨਸਰਵ, ਟੇਕ ਮਹਿੰਦਰਾ, ਬਜਾਜ ਫਾਈਨਾਂਸ, ਟਾਟਾ ਸਟੀਲ, ਯੂਪੀਐੱਲ
ਟਾਪ ਲੂਜ਼ਰਜ਼
ਐਕਸਿਸ ਬੈਂਕ, ਡਾ: ਰੈੱਡੀਜ਼ ਲੈਬਜ਼, ਏਸ਼ੀਅਨ ਪੇਂਟਸ, ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼
ਅੱਜ ਇਨ੍ਹਾਂ ਕੰਪਨੀਆਂ ਦੇ ਨਤੀਜੇ ਆਉਣਗੇ
ਅੱਜ ਲਾਰਸਨ ਐਂਡ ਟੂਬਰੋ, ਬਜਾਜ ਆਟੋ, ਏਸ਼ੀਅਨ ਪੇਂਟਸ ਅਤੇ ਬਜਾਜ ਫਿਨਸਰਵ ਵਰਗੀਆਂ ਕੰਪਨੀਆਂ ਆਪਣੇ ਜੂਨ ਤਿਮਾਹੀ ਦੇ ਨਤੀਜੇ ਜਾਰੀ ਕਰਨਗੀਆਂ। ਇਨ੍ਹਾਂ ਤੋਂ ਇਲਾਵਾ ਟਾਟਾ ਪਾਵਰ, ਯੂਨੀਅਨ ਬੈਂਕ ਆਫ ਇੰਡੀਆ, ਏ.ਬੀ.ਐੱਸ.ਐੱਲ.ਏ.ਐੱਮ.ਸੀ., ਉਜੀਵਨ ਸਮਾਲ ਫਾਈਨਾਂਸ ਬੈਂਕ, ਰਾਮਕੋ ਸਿਸਟਮ, ਸਿੰਫਨੀ, ਸਨੋਫੀ ਇੰਡੀਆ, ਸ਼ਾਪਰਸ ਸਟਾਪ, ਅਪੋਲੋ ਪਾਈਪਜ਼, ਈ.ਪੀ.ਐੱਲ., ਈਥੋਸ, ਕੇਈਆਈ ਇੰਡਸਟਰੀਜ਼, ਐੱਸ.ਆਈ.ਐੱਸ., ਸਾਊਥ ਇੰਡੀਅਨ ਬੈਂਕ ਅਤੇ ਟੀ.ਟੀ.ਕੇ. ਹੈਲਥਕੇਅਰ ਦੇ ਵੀ ਨਤੀਜੇ ਆਉਣਗੇ।
ਸਿੰਗਾਪੁਰ ਐਕਸਚੇਂਜ 'ਤੇ ਨਿਫਟੀ ਫਿਊਚਰ 37.5 ਅੰਕ (0.23%) ਦੀ ਕਮਜ਼ੋਰੀ ਨਾਲ 16581 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਵਿੱਤਰ ਨਦੀ 'ਗੰਗਾ' 'ਚ ਪਾਇਆ ਜਾ ਰਿਹੈ ਸੀਵਰੇਜ ਦਾ ਪਾਣੀ! NGT ਨੇ ਮੰਗੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ESIC ਯੋਜਨਾ ਨਾਲ ਮਈ, 2022 ’ਚ 14.93 ਲੱਖ ਨਵੇਂ ਮੈਂਬਰ ਜੁੜੇ
NEXT STORY