ਮੁੰਬਈ - ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ ਲਿਮਿਟੇਡ (ਐਨਐਸਡੀਐਲ) ਨੇ ਸਪੱਸ਼ਟ ਕੀਤਾ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਹਿੱਸੇਦਾਰੀ ਰੱਖਣ ਵਾਲੇ ਤਿੰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਅਬੁਲਾ ਇਨਵੈਸਟਮੈਂਟ, ਏ.ਪੀ.ਐਮ.ਐਸ. ਇਨਵੈਸਟਮੈਂਟ ਅਤੇ ਕ੍ਰੇਸਟਾ ਫੰਡ ਦੇ ਸਿਰਫ ਜੀ.ਡੀ.ਆਰ. ਖਾਤੇ ਹੀ ਅਟੈਚ ਕੀਤੇ ਗਏ ਹਨ। ਇਸ ਸਪਸ਼ਟੀਕਰਨ ਤੋਂ ਬਾਅਦ, ਬੁੱਧਵਾਰ ਨੂੰ ਅਡਾਨੀ ਸਮੂਹ ਦੇ ਸ਼ੇਅਰ 4 ਪ੍ਰਤੀਸ਼ਤ ਤੱਕ ਚੜ੍ਹ ਗਏ ਸਨ। ਇਸ ਦੇ ਨਾਲ ਹੀ ਵੀਰਵਾਰ ਨੂੰ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰਾਂ ਨੇ ਦੁਪਹਿਰ ਤੱਕ 3.55 (0.25%) ਦੀ ਛਾਲ ਵੇਖੀ, ਜਦੋਂ ਕਿ ਅਡਾਨੀ ਟ੍ਰਾਂਸਮਿਸ਼ਨ 2.45 (0.26%) ਦੀ ਤੇਜ਼ੀ ਨਾਲ 943.20 ਦੇ ਪੱਧਰ 'ਤੇ ਆ ਗਿਆ। ਹਾਲਾਂਕਿ ਅਡਾਨੀ ਪੋਰਟ, ਅਡਾਨੀ ਗ੍ਰੀਨ, ਅਡਾਨੀ ਪਾਵਰ ਅਤੇ ਏ.ਟੀ.ਜੀ.ਐੱਲ. 'ਚ ਪਹਿਲਾਂ ਦੀ ਗਿਰਾਵਟ ਜਾਰੀ ਰਹੀ।
ਇਹ ਵੀ ਪੜ੍ਹੋ: IPO ਨੂੰ ਲੈ ਕੇ ਇਸ ਸਾਲ ਟੁੱਟ ਸਕਦੇ ਹਨ ਰਿਕਾਰਡ, ਕੰਪਨੀਆਂ ਵਲੋਂ 1 ਲੱਖ ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ
ਐਨ.ਐਸ.ਡੀ.ਐਲ. ਦੀ ਵੈਬਸਾਈਟ 'ਤੇ ਉਪਲਬਧ ਨਵੀਨਤਮ ਜਾਣਕਾਰੀ ਅਨੁਸਾਰ ਜ਼ਬਤ ਕੀਤੇ 9,425 ਖਾਤਿਆਂ ਵਿੱਚ ਅਬੁਲਾ ਇਨਵੈਸਟਮੈਂਟਸ, ਏਪੀਐਮਐਸ ਇਨਵੈਸਟਮੈਂਟਸ ਅਤੇ ਕ੍ਰੇਸਟਾ ਫੰਡ ਦੇ ਜੀਡੀਆਰ (ਗਲੋਬਲ ਡਿਪਾਜ਼ਟਰੀ ਰਸੀਦ) ਖਾਤੇ ਸ਼ਾਮਲ ਹਨ। ਇਹ ਵਰਣਨਯੋਗ ਹੈ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਚੋਖਾ ਨਿਵੇਸ਼ ਕਰਨ ਵਾਲੇ ਛੇ ਮੌਰੀਸ਼ੀਅਨ ਫੰਡਾਂ ਵਿੱਚੋਂ ਤਿੰਨ ਵਿੱਚ ਐਨ.ਐਸ.ਡੀ.ਐਲ. ਦੁਆਰਾ ਖਾਤੇ ਜ਼ਬਤ ਕੀਤੇ ਜਾਣ ਦੀਆਂ ਰਿਪੋਰਟਾਂ ਦੇ ਬਾਅਦ 14 ਜੂਨ ਨੂੰ ਸਮੂਹ ਕੰਪਨੀਆਂ ਦੇ ਸ਼ੇਅਰ 25 ਪ੍ਰਤੀਸ਼ਤ ਤੱਕ ਡਿੱਗ ਗਏ ਸਨ।
ਇਹ ਵੀ ਪੜ੍ਹੋ: ‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’
ਉਸੇ ਦਿਨ ਐਨ.ਐਸ.ਡੀ.ਐਲ. ਨੇ ਸਪੱਸ਼ਟ ਕੀਤਾ ਸੀ ਕਿ ਅਬੁਲਾ, ਕ੍ਰੇਸਟਾ ਅਤੇ ਏ.ਪੀ.ਐਮ.ਐਸ. ਫੰਡ ਦੇ ਖਾਤਿਆਂ ਨੂੰ ਜ਼ਬਤ ਕਰਨਾ ਅਡਾਨੀ ਸਮੂਹ ਨਾਲ ਸਬੰਧਤ ਨਹੀਂ ਸੀ, ਪਰ ਜੀ.ਡੀ.ਆਰ. ਨਿਵੇਸ਼ਾਂ ਨਾਲ ਜੁੜੇ ਜੂਨ 2016 ਦੇ ਇੱਕ ਕੇਸ ਨਾਲ ਸਬੰਧਤ ਸੀ। ਇਹ ਤਿੰਨੋਂ ਖਾਤੇ ਸੇਬੀ ਦੇ ਆਦੇਸ਼ 'ਤੇ ਅਟੈਚ ਕੀਤੇ ਗਏ ਸਨ। ਅਡਾਨੀ ਸਮੂਹ ਨੇ ਕਿਹਾ ਸੀ ਕਿ ਤਿੰਨ ਖਾਤੇ ਅਟੈਚ ਨਹੀਂ ਕੀਤੇ ਗਏ ਹਨ ਅਤੇ ਅਜਿਹੀਆਂ ਰਿਪੋਰਟਾਂ ਝੂਠੀਆਂ ਅਤੇ ਗੁੰਮਰਾਹਕੁੰਨ ਸਨ। ਇਸ ਭਰਮ ਦਾ ਕਾਰਨ ਐਨ.ਐਸ.ਡੀ.ਐਲ. ਦੀ ਵੈਬਸਾਈਟ 'ਤੇ 31 ਮਈ ਤੱਕ 9,444 ਹੋਰ ਸੰਸਥਾਵਾਂ ਦੇ ਨਾਲ ਜ਼ਬਤ ਖ਼ਾਤਿਆਂ ਨੂੰ ਜ਼ਬਤ ਖ਼ਾਤਿਆਂ ਦੀ ਸੂਚੀ ਵਿਚ ਤਿੰਨ ਐਫ.ਪੀ.ਆਈ. ਨੂੰ ਦਿਖਾਇਆ ਗਿਆ ਸੀ। ਹੁਣ ਐੱਨ.ਐੱਸ.ਡੀ.ਐੱਲ ਨੇ ਤਿੰਨ ਖ਼ਾਤਿਆਂ ਨੂੰ ਖ਼ਬਤ ਖ਼ਾਤਿਆਂ ਦੀ ਸੂਚੀ ਵਿਚ ਜੀਡੀਆਰ ਦੇ ਰੂਪ ਵਿਚ ਸੰਬੰਧ ਕੀਤਾ ਹੈ।
ਇਹ ਵੀ ਪੜ੍ਹੋ: Pizza Hut, KFC ਦੀ ਆਪਰੇਟਰਨ Devyani International ਦਾ ਆ ਰਿਹੈ IPO, ਜਾਣੋ ਸ਼ੇਅਰ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ
NEXT STORY