ਮੁੰਬਈ (ਭਾਸ਼ਾ) – ਵਰਲਡ ਗੋਲਡ ਕਾਊਂਸਲ (ਡਬਲਯੂ. ਜੀ. ਸੀ.) ਨੇ ਇਕ ਰਿਪੋਰਟ ’ਚ ਕਿਹਾ ਕਿ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੌਰਾਨ ਭਾਰਤ ’ਚ ਸੋਨੇ ਦੀ ਮੰਗ 19.2 ਫੀਸਦੀ ਵਧ ਕੇ 76.1 ਟਨ ਹੋ ਗਈ, ਜਿਸ ਦਾ ਮੁੱਖ ਕਾਰਨ ਘੱਟ ਆਧਾਰ ਪ੍ਰਭਾਵ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇਸ਼ ਵਿਆਪੀ ਲਾਕਡਾਊਨ ਕਾਰਨ ਆਰਥਿਕ ਸਰਗਰਮੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ। ਡਬਲਯੂ. ਜੀ. ਸੀ. ਦੀ ਰਿਪੋਰਟ ‘2021 ਦੀ ਦੂਜੀ ਤਿਮਾਹੀ ’ਚ ਸੋਨੇ ਦੀ ਮੰਗ ਦੇ ਰੁਝਾਨ’ ਮੁਤਾਬਕ ਕੈਲੰਡਰ ਸਾਲ 2020 ਦੀ ਦੂਜੀ ਤਿਮਾਹੀ ’ਚ ਸੋਨੇ ਦੀ ਕੁੱਲ ਮੰਗ 63.8 ਟਨ ਸੀ।
ਰਿਪੋਰਟ ’ਚ ਕਿਹਾ ਗਿਆ ਕਿ ਕੀਮਤ ਦੇ ਲਿਹਾਜ ਨਾਲ ਭਾਰਤ ’ਚ ਸੋਨੇ ਦੀ ਮੰਗ ਸਮੀਖਿਆ ਅਧੀਨ ਮਿਆਦ ’ਚ 23 ਫੀਸਦੀ ਵਧ ਕੇ 32,810 ਕਰੋੜ ਰੁਪਏ ਹੋ ਗਈ, ਜੋ 2020 ਦੀ ਇਸੇ ਮਿਆਦ ’ਚ 26,600 ਕਰੋੜ ਰੁਪਏ ਸੀ। ਰਿਪੋਰਟ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਦੇ ਪ੍ਰਕੋਪ ਕਾਰਨ ਪਿਛਲੀ ਤਿਮਾਹੀ ਦੇ ਮੁਕਾਬਲੇ ਮੰਗ ’ਚ 46 ਫੀਸਦੀ ਦੀ ਗਿਰਾਵਟ ਆਈ। ਇਸ ਤਰ੍ਹਾਂ ਮੌਜੂਦਾ ਸਾਲ ਦੀ ਪਹਿਲੀ ਛਿਮਾਹੀ ’ਚ ਸੋਨੇ ਦੀ ਕੁੱਲ ਮੰਗ 157.6 ਟਨ ਸੀ, ਜੋ 2019 ਦੀ ਪਹਿਲੀ ਛਿਮਾਹੀ ਦੇ ਮੁਕਾਬਲੇ 46 ਫੀਸਦੀ ਘੱਟ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਨਵੇਂ IT ਪੋਰਟਲ ਲਈ ਦਿੱਤੇ 164 ਕਰੋੜ ਪਰ ਤਕਨੀਕੀ ਖ਼ਾਮੀਆਂ ਬਰਕਰਾਰ
ਸੰਸਾਰਿਕ ਮੰਗ ਦਾ ਕੀ ਰਿਹਾ ਹਾਲ
ਡਬਲਯੂ. ਜੀ. ਸੀ. ਦੇ ਭਾਰਤ ’ਚ ਖੇਤਰੀ ਸੀ. ਈ. ਓ. ਸੋਮਸੁੰਦਰਮ ਪੀ. ਆਰ. ਨੇ ਦੱਸਿਆ ਕਿ ਕੋਵਿਡ-19 ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧੇ ਕਾਰਨ 2021 ਦੀ ਦੂਜੀ ਤਿਮਾਹੀ ’ਚ ਖੇਤਰੀ ਆਧਾਰ ’ਤੇ ਲਾਕਡਾਊਨ ਲਗਾਇਆ ਗਿਆ, ਜਦ ਕਿ ਪਿਛਲੇ ਸਾਲ ਪੂਰੇ ਦੇਸ਼ ’ਚ ਸਖਤ ਲਾਕਡਾਊਨ ਲਾਗੂ ਸੀ। ਇਹ ਤਿਮਾਹੀ ਇਸ ਲਈ ਵੀ ਬਿਹਤਰ ਹੈ ਕਿਉਂਕਿ ਕਾਰੋਬਾਰ ਵੱਧ ਤਿਆਰ ਸਨ। ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਸੋਨੇ ਦੀ ਸੰਸਾਰਿਕ ਮੰਗ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਕ ਫੀਸਦੀ ਦੀ ਗਿਰਾਵਟ ਹੋਈ ਅਤੇ ਇਹ 955.1 ਟਨ ਰਹੀ।
ਇਹ ਵੀ ਪੜ੍ਹੋ : ‘ਪਿਛਲੇ ਇਕ ਸਾਲ ’ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਕੋਈ ਟੈਕਸ ਨਹੀਂ ਲਗਾਇਆ : ਪੁਰੀ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Johnson & Johnson 'ਤੇ ਠੋਕਿਆ ਮੁਕੱਦਮਾ, ਜਨਾਨੀਆਂ ਦੇ ਇਕ ਸਮੂਹ ਨੇ ਲਾਏ ਗੰਭੀਰ ਇਲਜ਼ਾਮ
NEXT STORY