ਨਵੀਂ ਦਿੱਲੀ - ਬੁੱਧਵਾਰ ਨੂੰ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਹਿੱਟ ਹੋਏ ਚੀਨ ਦੀ ਰਾਈਡਿੰਗ ਕੰਪਨੀ ਦੀਦੀ ਦੇ ਸ਼ੇਅਰ ਨੂੰ ਚੀਨ ਦੀ ਸਰਕਾਰ ਨੇ ਇਕ ਕਦਮ ਨੇ ਡੋਬ ਦਿੱਤਾ ਅਤੇ ਕੰਪਨੀ ਦਾ ਸ਼ੇਅਰ ਕਾਰੋਬਾਰ ਦੇ ਪਹਿਲੇ ਪੜਾਅ ’ਚ ਹੀ 10 ਫੀਸਦੀ ਤੱਕ ਟੁੱਟ ਗਿਆ। ਦੀਦੀ ਚੁਕਸਿੰਗ ਦੀ ਬੁੱਧਵਾਰ ਰਾਤ ਨੂੰ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਸ਼ਾਨਦਾਰ ਲਿਸਟਿੰਗ ਹੋਈ ਸੀ ਅਤੇ ਇਹ ਸ਼ੇਅਰ ਲਿਸਟਿੰਗ ਤੋਂ ਬਾਅਦ 18 ਡਾਲਰ ਤੱਕ ਪਹੁੰਚ ਗਿਆ ਸੀ ਜਦ ਕਿ ਇਸ ਦਾ ਜਾਰੀ ਮੁੱਲ 14 ਡਾਲਰ ਸੀ। ਕੰਪਨੀ ਨੇ ਇਸ ਆਈ. ਪੀ. ਓ. ਰਾਹੀਂ ਅਮਰੀਕੀ ਬਾਜ਼ਾਰ ਤੋਂ 4.4 ਬਿਲੀਅਨ ਡਾਲਰ ਜੁਟਾਏ ਸਨ ਅਤੇ ਵੀਰਵਾਰ ਨੂੰ ਇਸ ਸ਼ੇਅਰ ’ਚ 16 ਫੀਸਦੀ ਦੀ ਸ਼ਾਨਦਾਰ ਤੇਜ਼ੀ ਦੇਖੀ ਗਈ ਸੀ ਪਰ ਸ਼ੁੱਕਰਵਾਰ ਨੂੰ ਅਮਰੀਕਾ ਦਾ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਚੀਨ ਨੇ ਦੀਦੀ ਖਿਲਾਫ ਜਾਂਚ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਨਿਊ ਐਕਸਚੇਂਜ ਦੇ ਓਪਨਿੰਗ ਸੈਸ਼ਨ ’ਚ ਹੀ ਦੀਦੀ ਦਾ ਸ਼ੇਅਰ 9 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ ਸੀ ਅਤੇ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਇਸ ’ਚ ਜ਼ਬਰਦਸਤ ਗਿਰਾਵਟ ਸ਼ੁਰੂ ਹੋ ਗਈ ਅਤੇ ਇਹ 14.60 ਡਾਲਰ ਤੱਕ ਡਿੱਗ ਗਿਆ।
ਇਹ ਵੀ ਪੜ੍ਹੋ : Paytm ਦੇਵੇਗਾ 50 ਕਰੋੜ ਰੁਪਏ ਦਾ ਕੈਸ਼ਬੈਕ, ਜਾਣੋ ਕਿਸ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ
ਜਾਂਚ ’ਚ ਸਹਿਯੋਗ ਕਰੇਗੀ ਦੀਦੀ
ਚੀਨ ਦੇ ਸਾਈਬਰ ਸਪੇਸ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਰਾਸ਼ਟਰੀ ਸੁਰੱਖਿਆ ਅਤੇ ਲੋਕ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਦੀਦੀ ਦੀ ਜਾਂਚ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਚੀਨੀ ਜਾਂਚ ਏਜੰਸੀ ਨੇ ਇਸ ਤੋਂ ਇਲਾਵਾ ਦੀਦੀ ਬਾਰੇ ਕੁਝ ਨਹੀਂ ਕਿਹਾ ਅਤੇ ਨਾ ਹੀ ਜਾਂਚ ਦੇ ਘੇਰੇ ਬਾਰੇ ਜਾਣਕਾਰੀ ਦਿੱਤੀ ਪਰ ਏਜੰਸੀ ਦੇ ਇਸ ਐਲਾਨ ਨਾਲ ਹੀ ਨਿਵੇਸ਼ਕਾਂ ’ਚ ਹੜਕੰਪ ਮਚ ਗਿਆ ਅਤੇ ਬਾਜ਼ਾਰ ਖੁੱਲ੍ਹਦੇ ਹੀ ਕੰਪਨੀ ਦੇ ਸ਼ੇਅਰਾਂ ’ਚ ਵਿਕਰੀ ਸ਼ੁਰੂ ਹੋ ਗਈ। ਹਾਲਾਂਕਿ ਏਜੰਸੀ ਦੇ ਬਿਆਨ ਤੋਂ ਬਾਅਦ ਦੀਦੀ ਨੇ ਬਿਆਨ ਜਾਰੀ ਕਰ ਕੇ ਸਪੱਸ਼ਟ ਕੀਤਾ ਕਿ ਉਸ ਨੇ ਸਾਈਬਰ ਸੁਰੱਖਿਆ ਦੇ ਜੋਖਮਾਂ ਨੂੰ ਧਿਆਨ ’ਚ ਰੱਖਦੇ ਹੋਏ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਉਹ ਸਰਕਾਰ ਦੀ ਜਾਂਚ ਏਜੰਸੀ ਨਾਲ ਜਾਂਚ ’ਚ ਪੂਰਾ ਸਹਿਯੋਗ ਕਰੇਗੀ।
ਇਸ ਤੋਂ ਪਹਿਲਾਂ ਚੀਨ ਦੇ ਮਾਰਕੀਟ ਰੈਗੂਲੇਟਰ ਨੇ 17 ਜੂਨ ਨੂੰ ਦੀਦੀ ਖਿਲਾਫ ਮੁਕਾਬਲੇਬਾਜ਼ੀ ਦੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਜਾਂਚ ਸ਼ੁਰੂ ਕੀਤੀ ਸੀ। ਚੀਨੀ ਮਾਰਕੀਟ ਰੈਗੂਲੇਟਰ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਦੀਦੀ ਆਪਣੇ ਸੈਕਟਰ ਦੇ ਛੋਟੇ ਮੁਕਾਬਲੇਬਾਜ਼ਾਂ ਨੂੰ ਦਬਾਉਣ ਲਈ ਨਿਯਮਾਂ ਦੇ ਉਲਟ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਇਸ ਮਹੀਨੇ ਗਰਮੀ ਦੇ ਨਾਲ-ਨਾਲ ਮਹਿੰਗਾਈ ਵੀ ਵਧਾਏਗੀ ਪਾਰਾ, ਕੀਮਤਾਂ ਕੱਢਣਗੀਆਂ ਜੇਬ ਦਾ ਧੂੰਆਂ
ਈ-ਕਾਮਰਸ ਕੰਪਨੀਆਂ ਖਿਲਾਫ ਸਖਤ ਨਿਯਮ ਲਿਆਏਗਾ ਚੀਨ
ਚੀਨ ਦਾ ਸਟੇਟ ਐਡਮਿਨਿਸਟ੍ਰੇਸ਼ਨ ਫਾਰ ਮਾਰਕੀਟਿੰਗ ਰੈਗੂਲੇਟਰ (ਐੱਸ. ਏ. ਐੱਮ. ਆਰ.) ਦੇਸ਼ ਦੀਆਂ ਈ-ਕਾਮਰਸ ਕੰਪਨੀਆਂ ਖਿਲਾਫ ਸਖਤ ਨਿਯਮ ਲਿਆਉਣ ਜਾ ਰਿਹਾ ਹੈ। ਐੱਸ. ਏ. ਐੱਮ. ਆਰ. ਨੇ ਸ਼ੁੱਕਰਵਾਰ ਨੂੰ ਚੀਨ ਦੀਆਂ ਈ-ਕਾਮਰਸ ਕੰਪਨੀਆਂ ਵਲੋਂ ਸਬਸਿਡੀ ਰਾਹੀਂ ਕੀਮਤਾਂ ’ਚ ਕਮੀ ਕਰਨ ਅਤੇ ਬਾਜ਼ਾਰ ਦੀ ਮੁਕਾਬਲੇਬਾਜ਼ੀ ਖਰਾਬ ਕਰਨ ਅਤੇ ਗਾਹਕਾਂ ਦੇ ਵਰਤਾਓ ਦੇ ਉਲਟ ਕੀਮਤਾਂ ਨੂੰ ਕੰਟਰੋਲ ਕਰਨ ਲਈ ਨਵੇਂ ਨਿਯਮਾਂ ਦਾ ਪ੍ਰਸਤਾਵ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਜੇ ਕੋਈ ਕੰਪਨੀ ਮਨਮਾਨੇ ਤਰੀਕੇ ਨਾਲ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਗਾਹਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਕਰੇਗੀ ਤਾਂ ਉਸ ਕੰਪਨੀ ਦੀ ਪੂਰੇ ਸਾਲ ਦੀ ਟਰਨਓਵਰ ਦਾ 0.1 ਫੀਸਦੀ ਤੋਂ ਲੈ ਕੇ 0.5 ਫੀਸਦੀ ਜੁਰਮਾਨੇ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਬੰਦ ਕਰਨ ਦੀ ਵੀ ਵਿਵਸਥਾ ਹੈ।
ਇਹ ਵੀ ਪੜ੍ਹੋ : ਨੀਰਵ ਮੋਦੀ 'ਤੇ ਕੱਸੇਗਾ ਸ਼ਿਕੰਜਾ! ਭੈਣ ਨੇ ਭਾਰਤ ਸਰਕਾਰ ਨੂੰ ਭੇਜੇ ਕਰੋੜਾਂ ਰੁਪਏ, ਖੋਲ੍ਹੇਗੀ ਕਈ ਰਾਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਪ੍ਰੈਲ-ਜੂਨ ਤਿਮਾਹੀ 'ਚ ਨਿਰਯਾਤ ਵਧ ਕੇ 95 ਅਰਬ ਡਾਲਰ ਪਹੁੰਚਿਆ : ਗੋਇਲ
NEXT STORY