ਨਵੀਂ ਦਿੱਲੀ—ਯੈੱਸ ਬੈਂਕ ਦੇ ਸ਼ੇਅਰਾਂ 'ਚ ਬੁੱਧਵਾਰ ਨੂੰ ਲਗਾਤਾਰ ਦੂਜੇ ਸੈਸ਼ਨ 'ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਅਤੇ ਬੁੱਧਵਾਰ ਨੂੰ ਸ਼ੇਅਰ 28 ਫੀਸਦੀ ਵਧ ਗਏ ਹਨ। ਐੱਸ.ਬੀ.ਆਈ. ਨੇ ਯੈੱਸ ਬੈਂਕ 'ਚ 49 ਫੀਸਦੀ ਹਿੱਸੇਦਾਰੀ ਖਰੀਦਣ ਦੀ ਗੱਲ ਕਹੀ ਹੈ, ਜਿਸ ਦੇ ਚੱਲਦੇ ਨਿਵੇਸ਼ਕਾਂ ਦੀ ਧਾਰਨਾ ਹਾਂ-ਪੱਖੀ ਹੋ ਗਈ ਹੈ। ਯੈੱਸ ਬੈਂਕ ਦੇ ਸ਼ੇਅਰ ਬੀ.ਐੱਸ.ਈ. 'ਚ 28 ਫੀਸਦੀ ਵਧ ਕੇ 27.20 ਰੁਪਏ ਦੇ ਭਾਅ ਤੱਕ ਪਹੁੰਚ ਗਏ, ਜਦੋਂਕਿ ਐੱਨ.ਐੱਸ.ਈ.'ਤੇ ਇੰਨੇ ਹੀ ਵਾਧੇ ਦੇ ਨਾਲ 27.20 ਰੁਪਏ ਕਾਰੋਬਾਰ ਕਰ ਰਿਹਾ ਸੀ। ਪਿਛਲੇ ਸੈਸ਼ਨ ਸੋਮਵਾਰ ਨੂੰ ਬੈਂਕ ਦੇ ਸ਼ੇਅਰ 31.17 ਫੀਸਦੀ ਵਧ ਕੇ 21.25 ਰੁਪਏ 'ਤੇ ਬੰਦ ਹੋਏ ਸਨ। ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਹੋਲੀ ਦੇ ਮੌਕੇ 'ਤੇ ਬੰਦ ਸਨ।
JSW ਸਟੀਲ ਦੇ ਕੱਚੇ ਇਸਪਾਤ ਦਾ ਉਤਪਾਦਨ ਫਰਵਰੀ 'ਚ ਪੰਜ ਫੀਸਦੀ ਵਧਿਆ
NEXT STORY