ਨਵੀਂ ਦਿੱਲੀ (ਭਾਸ਼ਾ) – ਬੈਂਕ ਆਫ ਬੜੌਦਾ (ਬੀ. ਓ. ਬੀ.) ਅਤੇ ਕੇਨਰਾ ਬੈਂਕ ਸਮੇਤ ਜਨਤਕ ਖੇਤਰ ਦੇ ਕਈ ਬੈਂਕਾਂ ਨੇ ਫੰਡ ਦੀ ਸੀਮਾਂਤ ਲਾਗਤ ਆਧਾਰਿਤ (ਐੱਮ. ਸੀ. ਐੱਲ. ਆਰ.) ਕਰਜ਼ੇ ਦੀ ਦਰ ’ਚ 0.10 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਪੇਸ਼ ਆਪਣੀ ਮੁਦਰਾ ਨੀਤੀ ਸਮੀਖਿਆ ’ਚ ਪ੍ਰਮੁੱਖ ਨੀਤੀਗਤ ਦਰ ਰੇਪੋ ਨੂੰ 6.50 ਫੀਸਦੀ ’ਤੇ ਸਥਿਰ ਰੱਖਿਆ ਹੈ, ਇਸ ਦੇ ਬਾਵਜੂਦ ਜਨਤਕ ਖੇਤਰ ਦੇ ਵੱਖ-ਵੱਖ ਬੈਂਕਾਂ ਨੇ ਐੱਮ. ਸੀ. ਐੱਲ. ਆਰ. ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : Air India New Look: 'ਮਹਾਰਾਜਾ' ਰਿਟਾਇਰ! ਹੁਣ ਇਸ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ ਕੰਪਨੀ ਦੇ ਜਹਾਜ਼
ਬੈਂਕਾਂ ਦੇ ਇਸ ਕਦਮ ਨਾਲ ਐੱਮ. ਸੀ. ਐੱਲ. ਆਰ. ਨਾਲ ਜੁੜੀ ਮਾਸਿਕ ਕਿਸ਼ਤ (ਈ. ਐੱਮ. ਆਈ.) ਵਧ ਜਾਏਗੀ। ਬੀ. ਓ. ਬੀ. ਨੇ ਦੱਸਿਆ ਕਿ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਨੂੰ ਸੋਧ ਕੇ 8.70 ਫੀਸਦੀ ਕੀਤਾ ਗਿਆ ਹੈ। ਇਹ ਹਾਲੇ 8.65 ਫੀਸਦੀ ਹੈ। ਨਵੀਆਂ ਦਰਾਂ 12 ਅਗਸਤ ਤੋਂ ਲਾਗੂ ਹੋਣਗੀਆਂ। ਕੇਨਰਾ ਬੈਂਕ ਨੇ ਵੀ ਐੱਮ. ਸੀ. ਐੱਲ. ਆਰ. ’ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਹ ਹੁਣ ਵਧ ਕੇ 8.70 ਫੀਸਦੀ ਹੋ ਗਈ। ਨਵੀਂ ਦਰ 12 ਅਗਸਤ ਤੋਂ ਲਾਗੂ ਹੋਵੇਗੀ। ਜਨਤਕ ਖੇਤਰ ਦੇ ਇਕ ਹੋਰ ਕਰਜ਼ਦਾਤਾ ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਨੇ ਐੱਮ. ਸੀ. ਐੱਲ. ਆਰ. ’ਚ 0.10 ਫੀਸਦੀ ਦਾ ਵਾਧਾ ਕੀਤਾ ਹੈ। ਬੀ. ਓ. ਐੱਮ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਇਕ ਸਾਲ ਦੀ ਐੱਮ. ਸੀ. ਐੱਲ. ਆਰ. 8.50 ਫੀਸਦੀ ਤੋਂ ਵਧ ਕੇ 8.60 ਫੀਸਦੀ ਹੋ ਗਈ ਹੈ। ਸੋਧੀਆਂ ਦਰਾਂ 10 ਅਗਸਤ ਤੋਂ ਲਾਗੂ ਹਨ।
ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਰੋਨਾ ਦੌਰਾਨ ਲੋੜ ਤੋਂ ਵੱਧ ਅਰਹਰ ਦੀ ਦਾਲ ਖਰੀਦਣ ਨਾਲ ਗੋਆ ਸਰਕਾਰ ਨੂੰ 1.91 ਕਰੋੜ ਦਾ ਨੁਕਸਾਨ
NEXT STORY