ਮੁੰਬਈ- ਸ਼੍ਰੀਰਾਮ ਪ੍ਰਾਪਰਟੀਜ਼ ਲਿਮਟਿਡ ਨੇ ਆਈ. ਪੀ. ਓ. ਜ਼ਰੀਏ ਲਗਭਗ 800 ਕਰੋੜ ਰੁਪਏ ਜੁਟਾਉਣ ਲਈ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਕੋਲ ਰੈਡ ਹੈਰਿੰਗ ਪ੍ਰਾਸਪੈਕਟਸ ਦਾ ਡਰਾਫਟ ਦਾਖ਼ਲ ਕਰ ਦਿੱਤਾ ਹੈ। ਇਸ ਆਈ. ਪੀ. ਓ. ਵਿਚ 250 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਹੋਣਗੇ, ਜਦੋਂ ਕਿ ਮੌਜੂਦਾ ਸ਼ੇਅਰਧਾਰਕ ਤੇ ਪ੍ਰਮੋਟਰ ਓ. ਐੱਫ. ਐੱਸ. ਤਹਿਤ 550 ਕਰੋੜ ਰੁਪਏ ਦੇ ਸ਼ੇਅਰ ਜਾਰੀ ਕਰਨਗੇ।
ਐਕਸਿਸ ਸਕਿਓਰਟੀਜ਼ ਲਿਮਟਿਡ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਲਿਮਟਿਡ ਅਤੇ ਨੋਮੁਰਾ ਤੇ ਸਕਿਓਰਿਟੀਜ਼ ਲਿਮਟਿਡ ਇਸ ਆਈ. ਪੀ. ਓ. ਦੇ ਮੁੱਖ ਪ੍ਰਬੰਧਕ ਹਨ।
ਇਹ ਵੀ ਪੜ੍ਹੋ- ਸੋਨੇ 'ਚ ਇਸ ਹਫ਼ਤੇ ਵੱਡਾ ਉਛਾਲ, ਦੀਵਾਲੀ ਤੱਕ ਹੋ ਸਕਦਾ ਹੈ 52,000 ਹਜ਼ਾਰ
ਵਿੱਤੀ ਸਾਲ 2020 ਵਿਚ ਕੰਪਨੀ ਦਾ ਰੈਵੇਨਿਊ 571.96 ਕਰੋੜ ਰੁਪਏ ਰਿਹਾ ਹੈ, ਜੋ ਸਾਲ ਪਹਿਲਾਂ 650.13 ਕਰੋੜ ਰੁਪਏ ਰਿਹਾ ਸੀ। ਇਸ ਦੌਰਾਨ ਸ਼ੁੱਧ ਘਾਟਾ 65.02 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ 86.39 ਕਰੋੜ ਰੁਪਏ ਸੀ। ਸ਼੍ਰੀਰਾਮ ਪ੍ਰਾਪਰਟੀਜ਼ ਲਿਮਟਿਡ ਕਿਫਾਇਤੀ ਅਤੇ ਮਿਡਲ ਇਨਕਮ ਵਾਲੇ ਰਿਹਾਇਸ਼ੀ ਪ੍ਰਾਜੈਕਟਾਂ 'ਤੇ ਕੰਮ ਕਰਦੀ ਹੈ। ਇਸ ਦੇ ਮੁੱਖ ਪ੍ਰਾਜੈਕਟ ਦੱਖਣੀ ਭਾਰਤ ਵਿਚ ਹਨ। ਦਸੰਬਰ ਤਿਮਾਹੀ ਵਿਚ ਕੰਪਨੀ ਦੀ ਵਿਕਰੀ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਵਾਪਸ ਆਈ ਹੈ। ਸ਼੍ਰੀਰਾਮ ਪ੍ਰਾਪਰਟੀਜ਼ ਉਸ ਸਮੇਂ ਆਈ. ਪੀ. ਓ. ਦੀ ਤਿਆਰੀ ਕਰ ਰਹੀ ਹੈ, ਜਦੋਂ ਲੋਢਾ ਡਿਵੈੱਲਪਰਜ਼ ਨੇ ਵੀ ਆਪਣਾ ਆਈ. ਪੀ. ਓ. ਬਾਜ਼ਾਰ ਵਿਚ ਉਤਾਰ ਦਿੱਤਾ ਹੈ। ਇਸ ਸਾਲ ਨਿਵੇਸ਼ਕਾਂ ਲਈ ਆਈ. ਪੀ. ਓ. ਬਾਜ਼ਾਰ ਸ਼ਾਨਦਾਰ ਰਿਹਾ ਹੈ, ਹਾਲਾਂਕਿ ਕੁਝ ਦੇ ਹੱਥ ਨਿਰਾਸ਼ਾ ਵੀ ਲੱਗੀ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਅੱਜ ਤੋਂ ਪਟੜੀ 'ਤੇ ਦੌੜੇਗੀ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਰੇਲਗੱਡੀ
►ਆਈ. ਪੀ. ਓ. ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਬੀਮਾ ਦੀ ਮੰਗ ਵੱਡੇ ਪੈਮਾਨੇ ’ਤੇ ਵਧੀ
NEXT STORY