ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਵਿਚਕਾਰ ਤਕਰੀਬਨ ਇਕ ਸਾਲ ਤੋਂ ਬੰਦ ਪਈ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈਸ (02013/14) ਸ਼ਨੀਵਾਰ ਤੋਂ ਪਟੜੀ 'ਤੇ ਫਿਰ ਤੋਂ ਦੌੜਨਾ ਸ਼ੁਰੂ ਹੋ ਰਹੀ ਹੈ। ਰੇਲਗੱਡੀ ਨੰਬਰ 02013 ਨਵੀਂ ਦਿੱਲੀ ਤੋਂ ਸ਼ਾਮ 4.30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 8:16 ਵਜੇ ਲੁਧਿਆਣਾ ਵਿਚ ਤਿੰਨ ਮਿੰਟ ਰੁਕ ਕੇ ਰਾਤ 10.30 ਵਜੇ ਅੰਮ੍ਰਿਤਸਰ ਪਹੁੰਚੇਗੀ।
ਉੱਥੇ ਹੀ, ਰੇਲਗੱਡੀ ਨੰਬਰ 02014 ਭਲਕੇ ਯਾਨੀ 11 ਅਪ੍ਰੈਲ ਨੂੰ ਤੜਕੇ 4.55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਲੁਧਿਆਣਾ ਵਿਚ ਪੰਜ ਮਿੰਟ ਦੇ ਸਟਾਪ ਨਾਲ 11.02 ਵਜੇ ਨਵੀਂ ਦਿੱਲੀ ਪਹੁੰਚੇਗੀ।
ਇਹ ਵੀ ਪੜ੍ਹੋ- ਵਿਦੇਸ਼ 'ਚ ਸੰਪਤੀ ਰੱਖਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਵਿਭਾਗ ਦੇ ਨੋਟਿਸ
ਉੱਤਰੀ ਰੇਲਵੇ ਨੇ 15 ਅਪ੍ਰੈਲ ਤੋਂ (04053/54) ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਸਪਤਾਹਿਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਸਵਰਣ ਸ਼ਤਾਬਦੀ ਦਾ ਪਾੜਾ ਭਰਿਆ ਜਾ ਸਕੇ। ਮੌਜੂਦਾ ਸਮੇਂ (02029/30) ਸਵਰਣ ਸ਼ਤਾਬਦੀ ਐਕਸਪ੍ਰੈਸ ਵੀਰਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਦਿਨ ਇਸ ਮਾਰਗ 'ਤੇ ਚੱਲਦੀ ਹੈ। ਦਿੱਲੀ-ਅੰਮ੍ਰਿਤਸਰ ਸ਼ਤਾਬਦੀ (04053) ਵੀਰਵਾਰ ਨੂੰ ਸਵੇਰੇ 7.20 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 1.30 ਵਜੇ ਅੰਮ੍ਰਿਤਸਰ ਪਹੁੰਚੇਗੀ, ਜਦੋਂ ਕਿ ਅੰਮ੍ਰਿਤਸਰ ਤੋਂ ਸ਼ਾਮ 4.50 ਵਜੇ ਇਹ (04054) ਵਾਪਸੀ ਦੀ ਸ਼ੁਰੂਆਤ ਕਰੇਗੀ ਅਤੇ ਰਾਤ 10.50 ਵਜੇ ਨਵੀਂ ਦਿੱਲੀ ਪਹੁੰਚੇਗੀ।
ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਮਾਲਜ਼ ਅਤੇ ਸਟੋਰਜ਼ ਤੋਂ ਦੂਰੀ ਬਣਾਉਣ ਲੱਗੇ ਗਾਹਕ , ‘ਪ੍ਰਚੂਨ ਵਪਾਰ ’ਚ 30 ਫੀਸਦੀ ਤੱਕ ਦੀ ਗਿਰਾਵਟ’
NEXT STORY